ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਸਵਰਗਵਾਸੀ ਪੰਡਿਤ ਤੇਜਪਾਲ ਸ਼ਾਹਜਹਾਨਪੁਰ ਯੂ.ਪੀ. ਦੇ ਸਮੂਹ ਪਰਿਵਾਰ ਵੱਲੋਂ ਡਾ.ਅਸ਼ਵਨੀ ਕੁਮਾਰ ਅਤੇ ਮਨੀਸ਼ ਵਰਮਾ ਦੀ ਵਿਸ਼ੇਸ਼ ਪ੍ਰੇਰਨਾ ਸਦਕਾ ਮਾਤਾ ਆਸ਼ਾ ਰਾਣੀ ਦੀ ਪਵਿੱਤਰ ਯਾਦ ‘ਚ ਮੰਦਰ ਦੁਰਗਾ ਭਵਾਨੀ ਵਿੱਚ ਗਰਮੀ ਦੇ ਮੌਸਮ ਵਿੱਚ ਸੰਗਤਾਂ ਅਤੇ ਰਾਹਗੀਰਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਠੰਡਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਇੱਕ ਵਾਟਰ ਕੂਲਰ ਅਤੇ ਆਰ.ਓ. ਭੇਂਟ ਕੀਤਾ ਗਿਆ। ਮੰਦਰ ਦੁਰਗਾ ਭਵਾਨੀ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਚੇਅਰਮੈਨ ਮਾਸਟਰ ਮਹਿੰਗਾ ਸਿੰਘ ਮੋਮੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਇਸ ਉਪਰਾਲੇ ਨਾਲ ਮੰਦਰ ਵਿੱਚ ਆਉਣ ਵਾਲੀ ਸੰਗਤ ਅਤੇ ਰਾਹਗੀਰਾਂ ਨੂੰ ਪੀਣ ਲਈ ਠੰਢਾ ਅਤੇ ਸਾਫ ਸੁਥਰਾ ਪਾਣੀ ਮਿਲੇਗਾ। ਸਵ.ਪੰਡਿਤ ਤੇਜਪਾਲ ਦੇ ਸਮੂਹ ਪਰਿਵਾਰ ਨੇ ਵਾਟਰ ਕੂਲਰ ਭੇਂਟ ਕਰਕੇ ਪੁੰਨ ਦਾ ਕਾਰਜ ਕੀਤਾ ਹੈ। ਉਪਰੰਤ ਸਮੂਹ ਕਮੇਟੀ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਮਹਿੰਗਾ ਸਿੰਘ, ਅੈਡਵੋਕੇਟ ਜੀਤ ਸਿੰਘ ਮੋਮੀ, ਜਗੀਰ ਸਿੰਘ, ਪਿਆਰਾ ਲਾਲ, ਰਮੇਸ਼ ਕੁਮਾਰ, ਕੁਲਦੀਪ ਸਿੰਘ ਥਿੰਦ, ਸਤਪਾਲ, ਡਾ.ਸ਼ਿੰਗਾਰ ਸਿੰਘ ਅਤੇ ਪੰਡਿਤ ਲਾਲ ਚੰਦ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।