ਕਬੱਡੀ ਕੋਚ ਰਤਨ ਸਿੰਘ ਟਿੱਬਾ (ਰੱਤੂ ਕੋਚ) ਦਾ ਦਿਹਾਂਤ।

74

ਇਹ ਖਬਰ ਕਬੱਡੀ ਖੇਡ ਜਗਤ ਵਿੱਚ ਬਹੁਤ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਕਬੱਡੀ ਦੇ ਸਾਬਕਾ ਧੰਨਾਤਰ ਖਿਡਾਰੀ ਤੇ ਪੰਜਾਬ ਦੇ ਉੱਘੇ ਕਬੱਡੀ ਕੋਚ ਰਤਨ ਸਿੰਘ ਟਿੱਬਾ ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਦਾ ਸੰਖੇਪ ਬਿਮਾਰੀ ਬਾਅਦ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਿਹਾਂਤ ਹੋ ਗਿਆ | ਉਹ 86 ਵਰਿਆਂ ਦੇ ਸਨ | ਉਹ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਤਿੰਨ ਲੜਕੇ ਛੱਡ ਗਏ ਹਨ | ਉਨ੍ਹਾਂ ਦਾ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਸੁਖਜੀਤ ਸਿੰਘ ਕਾਲਾ ਪੰਜਾਬ ਪੁਲਿਸ ਨੇ ਦਿੱਤੀ | ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ, ਸਵਰਨ ਸਿੰਘ ਐਕਸੀਅਨ, ਗੁਰਪ੍ਰੀਤ ਕੌਰ ਰੂਹੀ ਤੇ ਸ਼ਿੰਗਾਰਾ ਸਿੰਘ ਲੋਹੀਆਂ ਦੋਵੇਂ ਮੈਂਬਰ ਐਸ.ਜੀ.ਪੀ.ਸੀ., ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਦੀਪ ਸਿੰਘ ਭਾਗੋਰਾਈਆਂ, ਸਰਪੰਚ ਜਸਵਿੰਦਰ ਕੌਰ ਭਗਤ ਟਿੱਬਾ, ਸੂਰਤ ਸਿੰਘ ਸਰਪੰਚ ਅਮਰਕੋਟ, ਸਰਪੰਚ ਪਿਆਰਾ ਸਿੰਘ ਸੈਦਪੁਰ, ਸਰਪੰਚ ਗੁਰਨਾਮ ਸਿੰਘ ਟੋਡਰਵਾਲ, ਸਾਬਕਾ ਬੀ.ਪੀ.ਈ.ਓ. ਸੇਵਾ ਸਿੰਘ ਤੇ ਗੁਰਮੇਲ ਸਿੰਘ ਟਿੱਬਾ, ਅਮਰਜੀਤ ਸਿੰਘ ਟਿੱਬਾ, ਮਾਸਟਰ ਗੁਰਮੀਤ ਸਿੰਘ, ਸੁਖਦੇਵ ਸਿੰਘ ਜੇ.ਈ., ਤਰਸੇਮ ਸਿੰਘ ਸਾਬਕਾ ਜੇ.ਈ, ਬਖ਼ਸ਼ੀਸ਼ ਸਿੰਘ ਚਾਨਾ, ਅਸ਼ਵਨੀ ਟਿੱਬਾ, ਸੁਰਜੀਤ ਸਿੰਘ ਲਾਡੀ, ਬਲਜੀਤ ਸਿੰਘ ਬੱਬਾ, ਸੁਰਜੀਤ ਸਿੰਘ ਸੈਦਪੁਰ, ਤਜਿੰਦਰ ਸਿੰਘ ਗੋਲਡੀ, ਮਾਸਟਰ ਦਲੀਪ ਸਿੰਘ, ਕਬੱਡੀ ਕੋਚ ਹਰਪ੍ਰੀਤ ਰੂਬੀ, ਸਵਰਨ ਸਿੰਘ, ਮਾਸਟਰ ਸਤਪਾਲ, ਬਲਕਾਰ ਸਿੰਘ, ਸਰਪੰਚ ਹਰਚਰਨ ਸਿੰਘ ਜਾਂਗਲਾ, ਨਿਰੰਜਨ ਸਿੰਘ ਕਾਨੂੰਗੋ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਮਾਸਟਰ ਬਲਵੰਤ ਸਿੰਘ ਅਮਰਕੋਟ, ਰਣਜੀਤ ਸਿੰਘ ਸੈਦਪੁਰ, ਮਾਸਟਰ ਚਰਨਜੀਤ ਸਿੰਘ, ਮਾਸਟਰ ਗੁਰਦੇਵ ਸਿੰਘ ਮਾਸਟਰ ਜੀਤ ਸਿੰਘ ਤੇ ਮਾਸਟਰ ਬਚਿੱਤਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ |