ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵੱਲੋਂ ਕਰਵਾਇਆ ਜਾ ਰਿਹਾ ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਖੇਡ ਮੈਦਾਨਾਂ ਵਿਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ | ਟੂਰਨਾਮੈਂਟ ਦੇ ਉਦਘਾਟਨ ਮੌਕੇ ਖਿਡਾਰੀਆਂ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਉਪਰੰਤ ਟੂਰਨਾਮੈਂਟ ਦਾ ਉਦਘਾਟਨ ਬਾਪੂ ਸਰੂਪ ਸਿੰਘ ਜੋਸਨ ਤੇ ਏ.ਐਸ.ਆਈ ਨਰਿੰਦਰਜੀਤ ਸਿੰਘ ਸੈਦਪੁਰ, ਪ੍ਰੋ: ਚਰਨ ਸਿੰਘ, ਪ੍ਰੋ: ਬਲਜੀਤ ਸਿੰਘ ਵੱਲੋਂ ਕੀਤਾ ਗਿਆ | ਇਸ ਮੌਕੇ ਬਾਪੂ ਸਰੂਪ ਸਿੰਘ ਜੋਸਨ ਤੇ ਏ.ਐਸ.ਆਈ ਨਰਿੰਦਰਜੀਤ ਸਿੰਘ ਵੱਲੋਂ ਟੂਰਨਾਮੈਂਟ ਕਮੇਟੀ ਨੂੰ 4100 ਰੁਪਏ ਦਿੱਤੇ | ਫੁੱਟਬਾਲ ਦਾ ਉਦਘਾਟਨੀ ਮੈਚ ਤਲਵੰਡੀ ਚੌਧਰੀਆਂ ਤੇ ਛਾਬੜੀ ਸਾਹਿਬ ਦੀਆਂ ਟੀਮਾਂ ਵਿਚ ਸੰਘਰਸ਼ਮਈ ਖੇਡਿਆ ਗਿਆ | ਜਿਸ ਵਿਚ ਤਲਵੰਡੀ ਚੌਧਰੀਆਂ ਨੇ ਜਿੱਤ ਪ੍ਰਾਪਤ ਕੀਤੀ | ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰੋ: ਚਰਨ ਸਿੰਘ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਤੇਜਿੰਦਰਪਾਲ ਗੋਲਡੀ, ਬਲਦੇਵ ਜਾਂਗਲਾ ਨੇ ਦੱਸਿਆ ਕਿ 13 ਅਪ੍ਰੈਲ ਨੂੰ ਟੂਰਨਾਮੈਂਟ ਦੀ ਸਮਾਪਤੀ ਮੌਕੇ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਕਰਨਗੇ | ਕੋਚ ਹਰਪ੍ਰੀਤ ਸਿੰਘ ਰੂਬੀ ਨੇ ਦੱਸਿਆ ਕਿ 13 ਅਪ੍ਰੈਲ ਨੂੰ ਕਬੱਡੀ 8 ਕਲੱਬਾਂ ਦੇ ਦਿਲਚਸਪ ਮੁਕਾਬਲੇ ਹੋਣਗੇ | ਇਸ ਮੌਕੇ ਪ੍ਰੋ: ਚਰਨ ਸਿੰਘ, ਬਾਪੂ ਸਰੂਪ ਸਿੰਘ, ਏ.ਐਸ.ਆਈ ਨਰਿੰਦਰਜੀਤ ਸਿੰਘ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਬਲਦੇਵ ਸਿੰਘ ਜਾਂਗਲਾ, ਪਿ੍ੰਸੀਪਲ ਲਖਬੀਰ ਸਿੰਘ, ਸੀ.ਐਚ.ਟੀ ਜੋਗਿੰਦਰ ਸਿੰਘ ਅਮਾਨੀਪੁਰ, ਮਾਸਟਰ ਬਲਕਾਰ ਸਿੰਘ, ਜਸਵੰਤ ਸਿੰਘ ਸੋਖਲ ਯੂ.ਕੇ, ਸੰਤੋਖ ਸਿੰਘ ਜਾਂਗਲਾ, ਭਜਨ ਸਿੰਘ ਜਾਂਗਲਾ ਆਦਿ ਹਾਜ਼ਰ ਸਨ |