ਗੁਰਦੁਆਰਾ ਸ੍ਰੀ ਦਮਦਮਾ ਸਹਿਬ ਠੱਟਾ ਵਿਖੇ ਅੰਮ੍ਰਿਤ ਸੰਚਾਰ ਮਿਤੀ 25 ਮਾਰਚ ਦਿਨ ਸਨਿੱਚਰਵਾਰ ਨੂੰ।

139

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਹਿਬ ਠੱਟਾ ਵਿਖੇ ਮਿਤੀ 25 ਮਾਰਚ 2017 ਦਿਨ ਸਨਿੱਚਰਵਾਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਕਰਵਾਏ ਜਾ ਰਹੇ ਇਸ ਅੰਮ੍ਰਿਤ ਸੰਚਾਰ ਵਿੱਚ ਅੰਮ੍ਰਿਤ ਦੀ ਪਾਹੁਲ ਛਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਗੁਰਦੁਆਰਾ ਸਾਹਿਬ ਵੱਲੋਂ ਮੁਫ਼ਤ ਦਿੱਤੇ ਜਾਣਗੇ। ਅੰਮ੍ਰਿਤ ਅਭਿਲਾਖੀ ਆਪਣਾ ਨਾਮ ਗੁਰਦੁਆਰਾ ਸਾਹਿਬ ਵਿਖੇ ਬਾਬਾ ਬਲਵਿੰਦਰ ਸਿੰਘ ਯੂ.ਪੀ. ਵਾਲਿਆਂ ਨੂੰ ਲਿਖਵਾ ਦੇਣ ਅਤੇ ਮਿਤੀ 25 ਮਾਰਚ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣ। ਉਹਨਾਂ ਸਮੂਹ ਪ੍ਰਾਣੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਨੂੰ ਛੱਡਣ ਅਤੇ ਜਿਨ੍ਹਾ ਨੇ ਅਜੇ ਤੱਕ ਅੰਮ੍ਰਿਤ ਨਹੀਂ ਛੱਕਿਆ ਉਹ ਅੰਮ੍ਰਿਤ ਛਕਣ ਅਤੇ ਗੁਰੂ ਦੇ ਲੜ ਲੱਗਣ। ਇਸ ਮੌਕੇ ਬਾਬਾ ਇੰਦਰਜੀਤ ਸਿੰਘ ਬਜਾਜ, ਜਥੇਦਾਰ ਸਵਰਨ ਸਿੰਘ ਸੈਦਪੁਰ, ਬਲਬੀਰ ਸਿੰਘ ਬਜਾਜ, ਸੂਬਾ ਸਿੰਘ, ਦਿਲਬਾਗ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ ਯੂ.ਪੀ. ਵਾਲੇ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਬਚਿੱਤਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।