ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਅਤੇ ਪ੍ਰੋ.ਮੋਹਨ ਸਿੰਘ ਫਾਊਡੇਸਨ ਕਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੂੰ ਵੈਨਕੂਵਰ ਵਿੱਚ ਬ੍ਰਟਿਸ ਕੋਲੰਬੀਆਂ ਦੀ ਸਰਕਾਰ ਵੱਲੋਂ ਵਧੀਆ ਨਾਗਰਿਕ ਦਾ ਸਨਮਾਨਪੱਤਰ ਭੇਟ ਕੀਤਾ ਗਿਆ। ਖਰਾਬ ਮੌਸਮ ਅਤੇ ਭਾਰੀ ਮੀਂਹ ਦੇ ਬਾਵਜੂਦ ਸੂਬੇ ਦੀ ਸਰਕਾਰ ਦੇ ਦੋ ਮੰਤਰੀਆਂ ਅਤੇ BC Liberals ਅਤੇ NDP ਪਾਰਟੀ ਦੇ ਕਈ ਸਮਰਥਕ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਪ੍ਰੋ. ਮੋਹਨ ਸਿੰਘ ਯਾਦਗਾਰੀ ਸੰਸਥਾ ਦੇ ਆਹੁਦੇਦਾਰ, ਅਤੇ ਹੋਰ ਕਈ ਉੱਘੀਆਂ ਸਿੱਖ ਕਨੈਡੀਅਨ ਸ਼ਖਸ਼ੀਅਤਾਂ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਸਨ। ਸਮੂਹ ਭਾਈਚਾਰੇ ਵੱਲੋਂ ਸਾਹਿਬ ਸਿੰਘ ਥਿੰਦ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆ ਹਨ ।ਵਰਨਣਯੋਗ ਹੈ ਸ਼੍ਰੀ ਥਿੰਦ ਤੇ ਸੰਸ਼ਥਾ ਦਾ ਕਾਮਾਗਾਟਾਮਾਰੂ ਦੀ ਮੁਆਫੀ ਮੰਗਾਵਾਉਣ ਵਿੱਚ ਅਹਿਮ ਭੂਿਮਕਾ ਨਭਾਈ ਸੀ ।