ਗੁਰਦੁਆਰਾ ਦੇਗਸਰ ਕਟਾਣਾ ਸਾਹਿਬ ਲੁਧਿਆਣਾ ਵਿਖੇ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਤੇ ਪਹਿਲੇ ਸੁਤੰਤਰਤਾ ਸੈਨਾਨੀ ਬਾਬਾ ਮਹਾਰਾਜ ਸਿੰਘ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ ਪਾਸ ਕੀਤੇ ਮਤੇ ਦਾ ਸੰਤ ਸਮਾਜ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ। ਸੰਤ ਜਗਜੀਤ ਸਿੰਘ ਹਰਖੋਵਾਲ ਤੇ ਸੰਤ ਰੌਸ਼ਨ ਸਿੰਘ ਹੋਤੀ ਮਰਦਾਨ ਵਾਲਿਆਂ ਵੱਲੋਂ ਸੰਤ ਸਮਾਜ ਦੀ ਤਰਫ਼ੋਂ ਜਾਰੀ ਬਿਆਨ ਵਿਚ ਦੱਸਿਆ ਕਿ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਨੂੰ ਬਚਾਉਣ ਤੇ ਡੋਗਰਿਆ ਵੱਲੋਂ ਆਰੰਭੀਆ ਚਾਲਾਂ ਕਾਰਨ ਚੱਲ ਰਹੀ ਭਰਾ ਮਾਰੂ ਜੰਗ ਨੂੰ ਟਾਲਣ ਲਈ ਜਬਰ ਦਾ ਸਬਰ ਨਾਲ ਟਾਕਰਾ ਕਰਦੇ ਹੋਏ ਲਾਹੌਰ ਦਰਬਾਰ ਦੀਆਂ ਫ਼ੌਜਾਂ ਹੱਥੋਂ 27 ਵਿਸਾਖ 1844 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ, ਦਾ ਸ਼ਹੀਦੀ ਦਿਹਾੜਾ ਸੰਗਤਾਂ ਵੱਲੋਂ ਹਰ ਸਾਲ ਮਨਾਇਆ ਜਾਂਦਾ ਸੀ। ਸੰਗਤਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਕਿਰਪਾਲ ਸਿੰਘ ਬਡੰੂਗਰ ਅਤੇ ਵਾਈਸ ਪ੍ਰਧਾਨ ਸੰਤ ਬੂਟਾ ਸਿੰਘ ਦੀ ਹਾਜ਼ਰੀ ਵਿਚ ਹੋਈ ਐਸ.ਜੀ.ਪੀ.ਸੀ ਦੀ ਕਾਰਜਕਾਰਨੀ ਵੱਲੋਂ ਦੋਵਾਂ ਮਹਾਂਪੁਰਖਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਮੰਨਦੇ ਹੋਏ ਸ਼ੋ੍ਰਮਣੀ ਕਮੇਟੀ ਵੱਲੋਂ ਸ਼ਹੀਦੀ ਦਿਹਾੜਾ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਉਣ ਦਾ ਕੀਤਾ ਫ਼ੈਸਲਾ ਸ਼ਲਾਘਾਯੋਗ ਹੈ। ਫ਼ੈਸਲੇ ਦਾ ਸਵਾਗਤ ਤੇ ਐਸ.ਜੀ.ਪੀ.ਸੀ ਦਾ ਧੰਨਵਾਦ ਕਰਨ ਵਾਲੇ ਮਹਾਂਪੁਰਸ਼ਾਂ ਵਿਚ ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਰੌਸ਼ਨ ਸਿੰਘ ਹੋਤੀ ਮਰਦਾਨ, ਸੰਤ ਬਲਜਿੰਦਰ ਸਿੰਘ ਰਾੜ੍ਹਾ ਸਾਹਿਬ, ਸੰਤ ਭੁਪਿੰਦਰ ਸਿੰਘ ਜਰਗਵਾਲੇ, ਸੰਤ ਭਗਵਾਨ ਸਿੰਘ ਜਿੱਤਵਾਲ, ਸੰਤ ਕਸ਼ਮੀਰਾ ਸਿੰਘ ਅਲੋਰਾਵਾਲੇ, ਸੰਤ ਹਰਨੇਕ ਸਿੰਘ ਰਾੜਾ ਸਾਹਿਬ, ਸੰਤ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਭਜਨ ਸਿੰਘ ਨਾਨਕਸਰ ਵਾਲੇ, ਸੰਤ ਸੁਖਦੇਵ ਸਿੰਘ ਭੂਚੋਵਾਲੇ, ਸੰਤ ਗੁਰਦਿਆਲ ਸਿੰਘ ਮਨਸੂਰਵਾਲ, ਸੰਤ ਦੀਦਾਰ ਸਿੰਘ ਹਰਖੋਵਾਲ, ਸੰਤ ਸਾਧੂ ਸਿੰਘ ਕਹਾਰਪੁਰ, ਸੰਤ ਅਜੀਤ ਸਿੰਘ, ਸੰਤ ਜਸਪਾਲ ਸਿੰਘ ਜੌਹਲਾਵਾਲੇ, ਸੰਤ ਹਰਦੀਪ ਸਿੰਘ ਨੌਰੰਗਾਬਾਦ, ਸੰਤ ਗੁਰਦੇਵ ਸਿੰਘ ਗੱਗੋਬੂਆ, ਸੰਤ ਮਨਮੋਹਨ ਸਿੰਘ ਭੰਗਾਲੀਵਾਲੇ, ਸੰਤ ਸੰਤੋਖ ਸਿੰਘ ਪਾਲਦੀਵਾਲੇ, ਸੰਤ ਤੇਜਾ ਸਿੰਘ ਖੁੱਡੇਵਾਲੇ, ਸੰਤ ਬ੍ਰਹਮ ਜੀ ਜੱਬੜਵਾਲੇ, ਸੰਤ ਭਾਗ ਸਿੰਘ ਬੰਗਿਆ ਵਾਲੇ, ਸੰਤ ਗੁਰਬਚਨ ਸਿੰਘ ਪਠਲਾਵਾ, ਸੰਤ ਖ਼ੁਸ਼ਹਾਲ ਸਿੰਘ ਰੋਪੜ, ਸੰਤ ਸੁਰਜਨ ਸਿੰਘ ਬਤਾਲਾ, ਨਿਰਮਲ ਪੰਚਾਇਤੀ ਅਖਾੜਾ ਹਰਿਦੁਆਰ ਵਾਲੇ ਆਦਿ ਸ਼ਾਮਲ ਸਨ–ਨਰਿੰਦਰ ਸਿੰਘ ਸੋਨੀਆ