ਪਿੰਡ ਠੱਟਾ ਨਵਾਂ ਦੀ 12 ਸਾਲ ਦੀ ਲੜਕੀ ਅਰਚਨਾ ਦੀ ਟਰਾਲੀ ਹੇਠਾਂ ਆਉਣ ਨਾਲ ਦਰਦਨਾਕ ਮੌਤ।

33

thatta-nawan

ਅੱਜ ਸਵੇਰੇ 7:30 ਵਜੇ ਦੇ ਕਰੀਬ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਇੱਕ 12 ਸਾਲ ਦੇ ਗ਼ਰੀਬ ਪ੍ਰਵਾਰ ਦੀ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ  ਜੱਦ ਕਿ ਉੁਸ ਦੀ ਮਾਂ ਗੰਭੀਰ ਰੂਪ ਜ਼ਖਮੀ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲੀਸ ਨੂੰ ਜਸ਼ਨਪ੍ਰੀਤ ਸਿੰਘ ਨੇ ਆਪਣੇ ਬਿਆਨ ਦਰਜ਼ ਕਰਾਉਂਦਿਆਂ ਕਿਹਾ ਕਿ ਮੈਂ ਤੇ ਮੇਰੀ ਛੋਟੀ ਭੈਣ ਅਰਚਨਾ ਆਪਣੀ ਮਾਤਾ ਨਾਲ ਆਪਣੀ ਮਾਸੀ ਦੀ ਲੜਕੀ ਦਾ ਵਿਆਹ ਦੇਖ ਕੇ ਆਪਣੇ ਮੋਟਰ ਸਾਈਕਲ ਤੇ ਰਹੇ ਸਾਂ। ਜਦੋਂ ਅਸੀਂ ਪਿੰਡ ਬੂਲਪੁਰ ਠੱਟਾ ਨਵਾਂ ਸੜਕ ਤੋਂ ਬੂਲਪੁਰ ਤੋਂ 200 ਮੀਟਰ ਅੱਗੇ ਗਏ ਤਾਂ ਝੋਨੇ ਦੀ ਲੱਧੀ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਜੋ ਕਿ ਠੱਟਾ ਨਵਾਂ ਵਲੋਂ ਆ ਰਹੀ ਨਾਲ ਟਕਰਾ ਗਿਆ। ਜਿਸ ਕਾਰਨ ਉਕਤ ਹਾਦਸਾ ਵਾਪਰਿਆ ਜਿਸ ਵਿੱਚ ਮੇਰੀ ਭੈਣ ਅਰਚਨਾ ਦੀ ਮੌਕੇ ਤੇ ਮੋਤ ਹੋ ਗਈ ਅਤੇ ਮੇਰੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜੋ ਸਿਵਲ ਹਸਪਤਾਲ ਟਿੱਬਾ ਵਿਖੇ ਜੇਰੇ ਇਲਾਜ ਹੈ। ਮੌਕੇ ਤੇ ਟਰੈਕਟਰ ਡਰਾਇਵਰ ਫਰਾਰ ਹੋ ਗਿਆ। ਜਿਸ ਦੇ ਰੋਹ ਵਜੋਂ ਸਥਿਤੀ ਤਣਾਪੂਰਨ ਹੋ ਗਈ ਅਤੇ ਲੋਕਾਂ ਨੇ ਧਰਨਾ ਲੋ ਕੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ਤੇ ਬਸਪਾ ਆਗੂ ਤਰਸੇਮ ਸਿੰਘ ਡੌਲਾ ਕੁਆਰਡੀਨੇਟਰ ਜਲੰਧਰ ਡਵੀਜ਼ਨ, ਡਾ. ਜਸਵੰਤ ਸਿੰਘ, ਪਿਆਰ ਲਾਲ, ਤਰਸੇਮ ਸਿੰਘ ਠੱਟਾ ਮਜ਼ਬੀ ਸਿੰਘ ਮੋਰਚਾ ਅਤੇ ਡੀ.ਐਮ.ਐਫ. ਪੰਜਾਬ (ਕਪੂਰਥਲਾ) ਕਰਮ ਸਿੰਘ, ਅਸ਼ਵਨੀ ਟਿੱਬਾ ਤੇ ਬਲਬੀਰ ਸਿੰਘ ਨੇ ਮੰਗ ਕਰ ਰਹੇ ਸਨ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਤੇਜ ਰਫ਼ਤਾਰ ਟਰਾਲੀਆਂ ਤੇ ਰੋਕ ਲਾਈ ਜਾਵੇ। ਮੌਕੇ ਤੇ ਪੁੱਜੇ ਥਾਣਾ ਇੰਚਾਰਜ ਤਲਵੰਡੀ ਚੌਧਰੀਆਂ ਏ.ਐਸ.ਆਈ. ਭੁਪਿੰਦਰ ਸਿੰਘ ਨੇ ਹਲਾਤਾਂ ਨੂੰ ਕਾਬੂ ਕਰਦਿਆ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕੇ ਦੋਸ਼ੀ ਦੀ ਸ਼ਨਾਖਤ ਕਰਕੇ ਜਲਦੀ ਗ੍ਰਿਫ਼ਤਾਰ ਕਰ ਕੀਤਾ ਜਾਵੇਗਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦਿਆਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਥਾਣਾ ਮੁੱਖੀ ਨੇ ਦੱਸਿਆ ਕਿ ਬਿਆਨ ਕਰਤਾ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀ ਵਿਰੁੱਧ ਰਪਟ ਨੂੰ 0072 ਮਿਤੀ 07.10.2016 ਤਹਿਤ ਧਾਰਾ 279-304 ਏ 337-338 ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।