ਪਿੰਡ ਸੈਦਪੁਰ ਵਿਖੇ ਸਾਲਾਨਾ ਜਾਗਰਣ ਅੱਜ।

69

Saidpur

ਪਿੰਡ ਸੈਦਪੁਰ ਮਹਾਂਰਾਣੀ ਮੰਦਿਰ ਵਿਖੇ 19ਵਾਂ ਸਾਲਾਨਾ ਜਾਗਰਣ 7 ਸਤੰਬਰ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ | ਧਾਰਮਿਕ ਰਸਮਾਂ ਅਨੁਸਾਰ ਜੋਤੀ ਪ੍ਰਚੰਡ ਕੀਤੀ ਜਾਵੇਗੀ | ਉਪਰੰਤ ਮਹਾਂਮਾਈ ਦਾ ਜਾਗਰਣ ਅਰੰਭ ਹੋਵੇਗਾ | ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਗਾਇਕ ਮਣੀਮਾਨ ਤੇ ਪੰਮਾ ਭਗਤ ਮਹਾਂਮਾਈ ਦਾ ਭਜਨਾਂ ਰਾਹੀ ਗੁਣ ਗਾਇਨ ਕਰਨਗੇ | ਉਕਤ ਜਾਣਕਾਰੀ ਦਿੰਦਿਆਂ ਮੰਦਿਰ ਦੇ ਪੰਡਿਤ ਸ਼ਾਂਤੀ ਪ੍ਰਸ਼ਾਦ ਨੇ ਦੱਸਿਆ ਕਿ ਮਹਾਂਮਈ ਦੇ ਲੰਗਰ ਅਤੁੱਟ ਵਰਤਾਏ ਜਾਣਗੇ |