ਪਿੰਡ ਟਿੱਬਾ ਦਾ ਸਾਲਾਨਾ ਜੋੜ ਮੇਲਾ ਸਫਲਤਾਪੂਰਵਕ ਸੰਪੰਨ।

61

tibba

(ਭੋਲਾ)-ਪ੍ਰਬੰਧਕ ਕਮੇਟੀ ਪੀਰ ਬਾਬਾ ਅਹਿਮਦ ਸ਼ਾਹ ਵੱਲੋਂ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਬੀਰੇ ਦੀ ਸਰਪ੍ਰਸਤੀ ਹੇਠ ਬਾਬਾ ਅਹਿਮਦ ਸ਼ਾਹ ਦੀ ਦਰਗਾਹ ਟਿੱਬਾ ਤੇ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਇਕ ਰੋਜ਼ਾ ਜੋੜ ਮੇਲਾ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਦਰਗਾਹ ‘ਤੇ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਬਾਬਾ ਬੀਰੇ ਸ਼ਾਹ ਨੇ ਸਾਂਝੇ ਤੌਰ ‘ਤੇ ਝੰਡੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਉਪਰੰਤ ਮੇਲੇ ਦੇ ਮੁੱਖ ਗਾਇਕ ਸਾਈਾ ਗੁਲਾਮ ਜੁਗਨੀ ਨੇ ਧਾਰਮਿਕ ਗੀਤ ਵਿਚ ਸਭ ਧਰਮਾਂ ਦੇ ਪੈਰੋਕਾਰਾਂ ਨੂੰ ਸਿੱਜਦਾ ਕੀਤਾ | ਗਾਇਕਾਂ ਸੁਨੀਲ ਬਿੱਲਾ, ਕਮਲ ਵਡਾਲੀ ਨੇ ਵੀ ਸਟੇਜ ‘ਤੇ ਹਾਜ਼ਰੀ ਲਵਾਈ | ਇਸ ਮੌਕੇ ‘ਤੇ ਸਰਪੰਚ ਟਿੱਬਾ ਬੀਬੀ ਜਸਵਿੰਦਰ ਕੌਰ ਭਗਤ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਗਾਇਕਾਂ ਤੋਂ ਇਲਾਵਾ ਜੋੜ ਮੇਲੇ ਵਿਚ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਹਾਜ਼ਰਾਂ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਬਦੁਲ ਹਮੀਦ, ਹਰਜਿੰਦਰ ਸਿੰਘ, ਹਰਬੰਸ ਕੌਰ ਸੈਦਪੁਰ, ਪ੍ਰੋ: ਬਲਜੀਤ ਸਿੰਘ ਸਾਬਕਾ ਸਾਬਕਾ ਸਰਪੰਚ ਟਿੱਬਾ, ਸਰੂਪ ਸਿੰਘ, ਅਵਤਾਰ ਕੌਰ, ਲਾਲ ਸਿੰਘ, ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ ਸਾਰੇ ਪੰਚ, ਅਮਰਜੀਤ ਜੀਤਾ, ਗੀਤਕਾਰ ਹਰਭਜਨ ਸਿੰਘ ਥਿੰਦ, ਅਸ਼ਵਨੀ ਟਿੱਬਾ, ਬਲਜੀਤ ਬੱਬਾ, ਅਮਰਜੀਤ ਸਿੰਘ ਥਿੰਦ, ਮੁਖ਼ਤਾਰ ਸਿੰਘ, ਸੁਰਜੀਤ ਸਿੰਘ, ਸਾਬਕਾ ਪੰਚ ਸਵਰਨ ਸਿੰਘ ਅਤੇ ਰਘਬੀਰ ਸਿੰਘ ਹਲਵਾਈ ਸੈਦਪੁਰ, ਮਾ: ਚਰਨਜੀਤ ਸਿੰਘ ਆਦਿ ਹਾਜ਼ਰ ਸਨ |