ਪਿੰਡ ਠੱਟਾ ਨਵਾਂ ਦੇ ਮੁੱਛ-ਫੁੱਟ ਗੱਭਰੂ ਸੁਖਰਾਜ ਮੋਮੀ ਐਮ.ਐਚ. 1 ਚੈਨਲ ਦੇ ਮਸ਼ਹੂਰ ਸ਼ੋਅ ‘NIDARR Season-6’ ਦੇ ਸਿਟੀ ਔਡਿਸ਼ਨ ਨੂੰ ਕਲੀਅਰ ਕਰਦੇ ਹੋਏ ਮੈਗਾ ਔਡਿਸ਼ਨ ਵਿਚ ਪਹੁੰਚ ਗਏ ਹਨ। ਸਿਟੀ ਔਡਿਸ਼ਨ ਵਿਚ ਕੁੱਲ੍ਹ 160 ਪ੍ਰਤੀਯੋਗੀਆਂ ਵਿਚੋਂ ਸਿਰਫ 16 ਪ੍ਰਤੀਯੋਗੀ ਸਲੈਕਟ ਹੋ ਕੇ ਇੰਟਰਵਿਊ ਰਾਊਂਡ, ਫਿਰ ਫਿਜ਼ੀਕਲ ਟਾਸਕ ਵਿਚੋਂ ਕਲੀਅਰ ਹੋ ਕੇ ਮੈਗਾ ਔਡਿਸ਼ਨ ਵਿਚ ਪਹੁੰਚੇ ਹਨ। ਹੁਣ ਇਹ ਪ੍ਰਤੀਯੋਗਤਾ ਅਗਲੇ ਦਿਨੀਂ 30-31 ਮਈ ਨੂੰ ਦਿੱਲੀ ਵਿਖੇ ਹੋਵੇਗੀ।