ਆਪ ਸਭਨਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਮਸ਼ਾਨ ਘਾਟ ਠੱਟਾ ਵਿੱਚ ਲਗਭਗ 8000 ਫੁੱਟ ਏਰੀਏ ਵਿੱਚ ਇੰਟਰਲੌਕ ਟਾਇਲ ਲਗਵਾਈ ਜਾ ਰਹੀ ਹੈ। ਜਿਸ ਲਈ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਕਾਰਜ ਨੂੰ ਸੰਪੂਰਨ ਕਰਨ ਲਈ ਆਪ ਜੀ ਵੱਲੋਂ ਆਰਥਿਕ ਸਹਿਯੋਗ ਦੀ ਲੋੜ ਹੈ। ਇਸ ਪ੍ਰੋਜੈਕਟ ਦੀ ਸਾਰੀ ਜਾਣਕਾਰੀ ਅਤੇ ਮਾਇਆ ਭੇਜਣ ਲਈ ਸ. ਬਿਕਰਮ ਸਿੰਘ ਮੈਬਰ ਪੰਚਾਇਤ ਅਤੇ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨਾਲ 86993-19221, 98727-04293 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।