(ਥਿੰਦ)- ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਨੂੰ ਵਹਿਮਾ-ਭਰਮਾਂ, ਪਾਖੰਡਾਂ, ਜਾਦੂ ਟੂਣਿਆਂ, ਢੋਂਗੀ ਬਾਬਿਆਂ ਦੀ ਗਿ੍ਫ਼ਤ ‘ਚੋਂ ਬਾਹਰ ਕੱਢਣ ਲਈ ਤੇ ਉਨ੍ਹਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੀ ਤਰਕਸ਼ੀਲ ਸਾਹਿਤ ਵੈਨ ਅੱਜ ਪਿੰਡ ਟਿੱਬਾ ਵਿਖੇ ਪੁੱਜੀ | ਇਸ ਮੌਕੇ ਇਲਾਕੇ ਭਰ ਵਿਚੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਤਰਕਸ਼ੀਲ ਸਾਹਿਤ ਖ਼ਰੀਦਿਆ | ਇਸ ਮੌਕੇ ਤਰਕਸ਼ੀਲ ਸੁਸਾਇਟੀ ਟਿੱਬਾ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਵਹਿਮਾਂ-ਭਰਮਾਂ ਤੋਂ ਨਿਕਲ ਕੇ ਵਿਗਿਆਨਕ ਸੋਚ ਅਪਣਾਈਏ | ਇਸ ਮੌਕੇ ਮਾ. ਜਸਬੀਰ ਸਿੰਘ ਸੂਜੋਕਾਲੀਆ ਨੇ ਲੋਕਾਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ | ਇਸ ਤੋਂ ਪਹਿਲਾਂ ਤਰਕਸ਼ੀਲ ਵੈਨ ਟਿੱਬਾ ਸਕੂਲ, ਖੈੜਾ ਦੋਨਾ, ਆਰ.ਸੀ.ਐੱਫ., ਠੱਟਾ, ਬੂਲਪੁਰ ਆਦਿ ਸਕੂਲਾਂ ਵਿਚ ਗਈ, ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਤਰਕਸ਼ੀਲ ਸਾਹਿਤ ਖ਼ਰੀਦਿਆ | ਇਸ ਮੌਕੇ ਜਸਬੀਰ ਸੋਨੀ, ਸੁਰਜੀਤ ਟਿੱਬਾ, ਪਵਨ ਸ਼ਰਮਾ, ਮਾਸਟਰ ਬਲਜੀਤ ਸਿੰਘ ਬੱਬਾ, ਅਮਰਜੀਤ ਸਿੰਘ ਜੇ.ਈ. ਪ੍ਰਧਾਨ ਦਸਮੇਸ਼ ਕਲੱਬ, ਸੁਖਦੇਵ ਸਿੰਘ ਜੇ.ਈ., ਮਨਜੀਤ ਸਿੰਘ, ਮਾਸਟਰ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |