ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ-ਜੀਤ ਠੱਟੇ ਵਾਲਾ

62

jit-singh-kamred2mrd

ਜਿਹਦੇ ਦਿਲ ਵਿੱਚ ਦੇਸ਼ ਲਈ ਪਿਆਰ ਸੀ,
ਰਿਹਾ ਭਾਲਦਾ ਉਹ ਚਿਰ ਤੋਂ ਸ਼ਿਕਾਰ ਸੀ, ਜੋ ਚਿਰਾਂ ਬਾਦ ਮੱਥੇ ਲੱਗਿਆ,
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
ਇੱਕ ਦਿਨ ਸੀ ਵਿਸਾਖੀ ਵਾਲਾ ਆਗਿਆ, ਕਿ ਬਾਗ ਵਿੱਚ ਗੋਲੀ ਚੱਲਗੀ,
ਪਾਪੀ ਓਡਵਾਇਰ ਨੇ ਨਿਹੱਥੇ ਲੋਕੀਂ ਮਾਰਤੇ ਗੋਲੀਆਂ ਦੀ ਅੱਗ ਬਲਗੀ।
ਨਹੀਂਓ ਛੱਡਣਾ ਗੋਰੇ ਨੂੰ ਹੁਣ ਲੁਕਿਆ, ਲੰਡਨ ਵਿੱਚੋਂ ਜਾ ਕੇ ਲੱਭਿਆ,
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
ਕੁੱਝ ਪਲਾਂ ਵਿੱਚ ਲਾਸ਼ਾਂ ਇਥੇ ਵਿਛੀਆਂ, ਤੇ ਖੂਨ ਦੇ ਫੁਹਾਰੇ ਵਗ ਗਏ,
ਗੋਰੇ ਹਾਕਮਾਂ ਨੇ ਕਹਿਰ ਇਹ ਗੁਜ਼ਾਰਿਆ, ਕਿ ਲੇਖੇ ਹਿੰਦੀ ਲੋਕ ਲੱਗ ਗਏ।
ਵਿੱਚ ਹਿੰਦ ਦੇ ਇਹ ਕਹਿਰ ਸੀ ਗੁਜ਼ਾਰਕੇ, ਲੰਡਨ ਵੱਲ ਵੈਰੀ ਭੱਜਿਆ,
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
ਝੱਟ ਉੱਠ ਕੇ ਸੁਨਾਮੀ ਸਿੰਘ ਸੂਰਮੇ, ਜੋ ਬਦਲਾ ਸੀ ਲੈਣਾ ਲੋਚਦੇ,
ਕਿਵੇਂ ਵੈਰੀ ਵਾਲਾ ਘੋਗਾ ਚਿੱਤ ਕਰਨਾ, ਤੇ ਮਨ ਵਿੱਚ ਰਹੇ ਸੋਚਦੇ।
ਜਾ ਕੇ ਬਹਿ ਗਿਆ ਸੀ ਹਾਲ ਵਿੱਚ ਸੂਰਮਾ, ਸੀ ਆਣ ਓਡਵਾਇਰ ਗੱਜਿਆ,
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
ਜੀਤ ਲਿਖਦਾ ਲਿਖਾਰੀ ਠੱਟੇ ਵਾਲੜਾ, ਸੂਰਮੇ ਦੇ ਗੀਤ ਵੀਰਿਓ,
ਜਿੰਨਾਂ ਦੇਸ਼ ਦੀਆਂ ਰਾਖਿਆਂ ਨੇ ਪਾਈ ਸੀ, ਦੇਸ਼ ਨਾਲ ਪ੍ਰੀਤ ਵੀਰਿਓ।
ਕਾਫੀ ਰੱਖਿਆ ਸੀ ਮਨ ‘ਚ ਛੁਪਾ ਕੇ, ਜਾ ਓਡਵਾਇਰ ਵਾਲਾ ਕੰਡਾ ਕੱਢਿਆ,
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
ਝੱਟ ਸੁੱਟਿਆ ਸਟੇਜ ਉੱਤੋਂ ਓਡਵਾਇਰ ਨੂੰ, ਸੀਨੇ ਦੇ ਵਿੱਚ ਫਾਇਰ ਵੱਜਿਆ।
-ਜੀਤ ਠੱਟੇ ਵਾਲਾ
95924-21464