ਸੁਲਤਾਨਪੁਰ ਲੋਧੀ ਬਲਾਕ ਦੀ ਸਿਰਕੱਢ ਸਹਿਕਾਰੀ ਸੰਸਥਾ ਦੀ ਠੱਟਾ ਨਵਾਂ ਮਲਟੀਪਰਪਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਠੱਟਾ ਨਵਾਂ ਦੀ ਅਹੁਦੇਦਾਰ ਦੀ ਹੋਈ ਚੋਣ ਵਿਚ ਸ੍ਰੀ ਦਵਿੰਦਰਪਾਲ ਸਿੰਘ ਲਾਡੀ ਨੂੰ ਸਰਬਸੰਮਤੀ ਨਾਲ ਸਭਾ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਸ੍ਰੀ ਸੁਖਦੇਵ ਸਿੰਘ ਮੋਮੀ ਨੂੰ ਸਰਬਸੰਮਤੀ ਨਾਲ ਸਭਾ ਦਾ ਮੀਤ ਪ੍ਰਧਾਨ ਚੁਣਿਆ ਗਿਆ | ਪਿਛਲੇ ਦਿਨੀਂ ਇਸ ਸਭਾ ਦੇ 9 ਕਮੇਟੀ ਮੈਂਬਰ ਚੁਣੇ ਗਏ ਸਨ, ਜਿਨ੍ਹਾਂ ਵਿਚ ਉਕਤ 2 ਅਹੁਦੇਦਾਰਾਂ ਦੀ ਚੋਣ ਅੱਜ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ | ਇਸ ਤੋਂ ਇਲਾਵਾ ਸ੍ਰੀ ਹਰਜਿੰਦਰ ਸਿੰਘ ਮੋਮੀ, ਨਿਰੰਜਨ ਸਿੰਘ ਝੰਡ, ਪ੍ਰਤਾਪ ਸਿੰਘ ਟੋਡਰਵਾਲ, ਜੀਤ ਲਾਲ ਸਾਬੂਵਾਲ, ਗੁਰਦੀਪ ਸਿੰਘ ਪੁਰਾਣਾ ਠੱਟਾ, ਜਸਵਿੰਦਰ ਸਿੰਘ ਨਿੱਕੂ ਅਤੇ ਗੁਰਦੀਪ ਸਿੰਘ ਸਭਾ ਦੇ ਕਮੇਟੀ ਮੈਂਬਰ ਵਜੋਂ ਨਾਮਜ਼ਦ ਹੋਏ | ਚੋਣ ਉਪਰੰਤ ਪ੍ਰਧਾਨ ਦਵਿੰਦਰਪਾਲ ਸਿੰਘ ਲਾਡੀ ਤੇ ਸੁਖਦੇਵ ਸਿੰਘ ਮੋਮੀ ਮੀਤ ਪ੍ਰਧਾਨ ਨੇ ਸਭਾ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਭਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਤਨ, ਮਨ ਨਾਲ ਸੇਵਾ ਕਰਨਗੇ | ਸਭਾ ਦੇ ਸਕੱਤਰ ਜਗੀਰ ਸਿੰਘ ਸੈਕਟਰੀ ਨੇ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਭਾ ਦੇ ਦਾਇਰਾ ਕਾਰੋਬਾਰ ‘ਚ ਪੈਂਦੇ ਪਿੰਡਾਂ ਦੇ ਮੋਹਤਬਰ, ਸਰਪੰਚ, ਪੰਚ ਅਤੇ ਨੰਬਰਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਆਗੂਆਂ ਵੱਲੋਂ ਸ਼ਿਰਕਤ ਕੀਤੀ |