ਟੁੱਟਪੈਣਾ ਮਨ ਅੱਜ ਫਿਰ ਆ ਉਦਾਸ ਮਾਂਏ।
ਸਪਨੇ ਚ ਹੋਇਆ ਰਾਤੀ ਤੇਰਾ ਅਹਿਸਾਸ ਮਾਂਏਂ,
ਜਿਹੜੇ ਘਰ ਵਿੱਚ ਸਭ ਰਲ-ਮਿਲ ਬਹਿੰਦੇ ਸੀ,
ਹਰ ਦੁੱਖ-ਸੁੱਖ ਮਾਂਏ ਹੱਸ ਕੇ ਸਹਿ ਲੈਂਦੇ ਸੀ।
ਅੱਜ ਉਸ ਘਰ ਦਾ ਦੇਖ ਆ ਕੇ ਹਾਲ ਮਾਂਏ,
ਦਿਲਾਂ’ਚ ਪਿਆਰ ਹੈ ਨਈਂ ਬੁੱਲਾਂ ਤੇ ਸਵਾਲ ਮਾਂਏ।
ਅੱਜ ਉਸ ਘਰ ਵਿੱਚ ਪੈਰ ਪਾਇਆ ਜਾਵੇ ਨਾ,
ਪਹਿਲਾਂ ਵਾਂਗ ਓਥੇ ਸਾਨੂੰ ਕੋਈ ਗਲ਼ ਲਾਵੇ ਨਾ।
ਮੈਂ ਕੋਸ਼ਿਸ਼ ਤਾਂ ਦਿਲੋਂ ਕੀਤੀ ਫਰਜ਼ ਨਿਭਾਉਣ ਦੀ,
ਪਰ ਕਿਸਮਤ ਹੀ ਕਿੱਥੇ ਮਾਂ ਜਸ ਕੋਈ ਪਾਉਣ ਦੀ।
ਛੁੱਟੀਆਂ ਦੇ ਵਿੱਚ ਗਈ ਪਿਛਲੇ ਹੀ ਸਾਲ ਸਾਂ,
ਜਿਲ ਹਾਲ ਗਈ ਮੁੜ ਆਈ ਓਸੇ ਹਾਲ ਮਾਂ।
ਉੰਝ ਤਾਂ ਮੈਂ ਸੁੱਖ ਨਾਲ ਹੁਣ ਚਹੁੰ ਬੱਚਿਆਂ ਮਾਂ ਹਾਂ,
ਪਰ ਤੇਰੇ ਜਿਹਾ ਪਿਆਰ ਨਈਂ,ਤੈਨੂੰ ਯਾਦ ਕਰਾਂ ਤਾਂ।
ਤੇਰੇ ਜਿਹੀਆਂ ਮੇਰੇ ਵਿੱਚ ਹੈ ਨਹੀਂ ਮਾਂਏ ਫੁਰਤੀਆਂ,
ਸਾਂਭ ਸਕਾਂ ਰਿਸ਼ਤਿਆਂ ਨੂੰ ਜੋ ਹੋ ਨਾ ਜਣ ਕੁਰਕੀਆਂ।
ਹਰ ਰਿਸ਼ਤੇ ਵਿੱਚ ਮੇਰੇ ਕੋਈ ਨਾ ਕੋਈ ਥੁੜ ਆ,
ਏਸੇ ਲਈ ਤਾਂ ਕਹਾਂ ਮਾਂਏ ਇੱਕ ਵਾਰੀ ਮੁੜ ਆ।
ਵਿਛੋੜਾ ਤੇਰਾ ਮਾਂਏ ਸਾਡਾ ਬਾਬਲ ਵੀ ਢੋਅ ਰਿਹਾ,
ਕਹਾਵਤਾਂ ਚ ਕਰਨ ਵਾਲਾ ਗੱਲਾਂ ਯਵਾਂ ਚੁੱਪ ਹੋ ਗਿਆ।
ਤੇਰੇ ਬਿਨਾਂ ਜਾਨੀ ਨਈਂਓ ਕੋਈ ਵੀ ਇੱਥੇ ਦਿਲ ਦਾ,
ਹਰ ਕੋਈ ਹੈ ਇੱਥੇ ਮਾਂਏ ਨਕਾਬ ਪਾ ਕੇ ਮਿਲਦਾ।
ਉੰਝ ਤਾਂ ਕਰ ਜਾਣ ਬੱਚੇ ਗਲਤੀਆਂ ਵੀ ਕਾਫੀ ਮਾਂ,
ਸਾਰੀਆਂ ਦੀ ਮੰਗ ਲਵਾਂ ਇੱਕ ਵਾਰ ਮੁਆਫੀ ਮਾਂ।
ਆਪਣੇ ਜਿਹੇ ਦੇਹ ਆ ਕੇ ਫਿਰ ਤੋਂ ਸੰਸਕਾਰ ਮਾਂ,
ਇੱਜ਼ਤ ਕਰਾਂ ਵੱਡਿਆਂ ਦੀ,ਛੋਟਿਆਂ ਨੂੰ ਪਿਆਰ ਮਾਂ।
ਜੇ ਗੱਲ ਕੋਈ ਕਹਿ ਜਾਵੇ ਤੇ ਮੁਆਫ਼ ਮੈਂ ਵੀ ਕਰ ਸਕਾਂ,
ਆਪਣੇ ਤੇ ਆਪਣਿਆਂ ਦੇ ਨਾਲ ਇਨਸਾਫ਼ ਮੈਂ ਵੀ ਕਰ ਸਕਾ।
ਜ਼ਿੰਦਗੀ ਦੀ ਦੌੜ-ਭੱਜ ਵਿੱਚ ਖੌਰੇ ਪਿੱਛੇ ਹੀ ਮੈਂ ਰਹਿ ਜਾਣਾ,
ਪਰ ਦਿਲ ਮੇਰੇ ਦਾ ਹਾਲ ਨੀ ਮਾਂਏ ਕਲਮ ਮੇਰੀ ਕਹਿ ਜਾਣਾ।
ਤੈਨੂੰ ਦੁੱਖ ਤੇਰੇ ਵੀਰ ਦਾ ਖਾ ਗਿਆ, ਦੁੱਖ ਤੇਰਾ ਸਾਡੀ ਨਾਨੀ ਮਾਂ,
ਇਸੇ ਤਰ੍ਹਾਂ ਸੁਰਜੀਤ ਤੇਰੀ ਦੀ ਹੋ ਜਾਣੀ ਇੱਕ ਦਿਨ ਖਤਮ ਕਹਾਣੀ ਮਾਂ।
-ਸੁਰਜੀਤ ਕੌਰ ਬੈਲਜ਼ੀਅਮ
Very nice ji
Di……………?
Plzzz. Hor nai
Very good veer g