ਠੱਟੇ ਵਾਲੇ ਵੇਖ ਲਿਆ, ਸਭ ਦੁਨੀਆਦਾਰੀ ਨੂੰ, ਪੈਰ ਪਿੱਛੇ ਖਿੱਚ ਲੈਂਦੇ ਸਭ ਆਪਣੀ ਵਾਰੀ ਨੂੰ।

480

dALWINDER tHATTE wALA

ਜਿਉਂ ਟੁੱਟੇ ਹੋਏ ਖਿਡੌਣੇ ਨੂੰ ਬੱਚਾ ਕਹਿੰਦਾ ਜੋੜ ਦਿਓ,
ਮੈਂ ਕਹਿੰਦਾ ਉਂਝ ਮੇਰਾ ਮੈਨੂੰ ਬਚਪਨ ਮੋੜ ਦਿਓ।
ਯਾਦ ਬੜੇ ਉਹ ਆਉਂਦੇ, ਜੋ ਮੇਰੇ ਬੇਲੀ ਸੀ,
ਖੁਸ਼ ਬੜੇ ਸੀ ਰਹਿੰਦੇ, ਪੱਲੇ ਨਾ ਹੁੰਦੀ ਧੇਲੀ ਸੀ।
ਜੋ ਮਿਲਦਾ ਉਹ ਖਾ ਲੈਂਦੇ, ਨਾ ਕਹਿੰਦੇ ਹੋਰ ਦਿਓ,
ਮੈਂ ਕਹਿੰਦਾ ਉਂਝ ਮੇਰਾ ਮੈਨੂੰ ਬਚਪਨ ਮੋੜ ਦਿਓ।
ਫਲ੍ਹਾ ਡੰਡਾ ਖੇਡਦਿਆਂ, ਬੋਹੜਾਂ ਤੇ ਚੜ੍ਹ ਜਾਂਦੇ ਸੀ,
ਫਿਕਰ ਕੋਈ ਨਾ ਹੁੰਦਾ, ਮੂੰਹ ਹਨੇਰੇ ਘਰ ਜਾਂਦੇ ਸੀ।
ਇੱਕ ਸੁਪਨੇ ਜਿਹਾ ਹੁਣ ਲੱਗਦਾ, ਨਾ ਇਸ ਨੂੰ ਤੋੜ ਦਿਓ,
ਮੈਂ ਕਹਿੰਦਾ ਉਂਝ ਮੇਰਾ ਮੈਨੂੰ ਬਚਪਨ ਮੋੜ ਦਿਓ।
ਠੱਟੇ ਵਾਲੇ ਵੇਖ ਲਿਆ, ਸਭ ਦੁਨੀਆਦਾਰੀ ਨੂੰ,
ਪੈਰ ਪਿੱਛੇ ਖਿੱਚ ਲੈਂਦੇ ਸਭ ਆਪਣੀ ਵਾਰੀ ਨੂੰ।
ਯਾਦ ਰੱਖਿਓ ਇਹ ਗੀਤ ਮੇਰਾ, ਨਾ ਵਹਿਣਾ ਵਿੱਚ ਰੋੜ੍ਹ ਦਿਓ,
ਮੈਂ ਕਹਿੰਦਾ ਉਂਝ ਮੇਰਾ ਮੈਨੂੰ ਬਚਪਨ ਮੋੜ ਦਿਓ।
ਮੈਂ ਕਹਿੰਦਾ ਉਂਝ ਮੇਰਾ ਮੈਨੂੰ ਬਚਪਨ ਮੋੜ ਦਿਓ।
-ਦਲਵਿੰਦਰ ਠੱਟੇ ਵਾਲਾ

5 COMMENTS

  1. ਮੈਂ ਬਹੁਤ ਹੀ ਧੰਨਵਾਦੀ ਹਾ ਵੀਰ
    ਹਰਜਿਂਦ ਰ ਸਿਂੰਘ ਜੀ ਦਾ ਜਿਨਾਂ ਦੇ
    ਉਪਰਾਲੇ ਸਦਕਾ ਮੇਰੇ ਗੀਤ ਤੁਹਾਡੇ
    ਰੱਬ ਵਰਗੇ ਪਾਠਕਾ ਦੇ ਰੂਬਰੂ ਹੋੲੈ !
    ਵੱਧ ਤੋ ਵੱਧ ਸ਼ੇਅਰ ਕਰਿਆ ਕਰੋ , ਤਾਂ
    ਕੇ ਸਾਡਾ ਪੰਜਾਬੀ ਸੱ ਿਭਆ ਚਾਰ
    ਹੋਰ ਵੀ ਪਰ ਫੂਲੱਤ ਹੋਵੇ ਧੰਨਵਾਦ ਜੀ

  2. ਬਹੁਤ ਖੂਬ ਵੀਰ ਜੀ ਬਚਪਨ ਨਾਲ ਜੁੜੀਆਂ ਯਾਦਾਂ ਉਭਰ ਆਈਆਂ ਨੇ ਬਹੁਤ ਉਤਮ ਲਿਖਤ ਹੈ – ਜੀਉ ਖੂਬ ਜੀਉ

Comments are closed.