ਦੁੱਖਾਂ ਨਾਲ ਰੋਜ਼ ਜਦੋਂ ਹੁੰਦੀ ਮੁਲਾਕਾਤ ਸੀ,
ਰੋਟੀਅਾਂ ਪਕਾਓਦੀ ਬੇਬੇ ਢੱਠੀ ਜਿਹੀ ਸ਼ਬਾਤ ਸੀ।
ਕੱਲੇ ਬਾਪੂ ਨੂੰ ਪੈਂਦੇ ਸੀ ਜਦੋ ਲੱਖਾਂ ਦੁੱਖ ਸਹਿਣੇੇ,
ਦਿਨ ਓਹ ਨਹੀ ਜੇ ਰਹੇ ਦਿਨ ਅਾਹ ਵੀ ਨਹੀਓ ਰਹਿਣੇ।
ਕੱਚਾ ਜਿਹਾ ਕੋਠਾ ਇਕ ਖੂੰਜੇ ਦੀਵਾ ਜਗਦਾ,
ਅਾਹ ਵੀ ਦਿਨ ਅਾਉਣੇ ਖਾਬਾਂ ਵਿਚ ਵੀ ਨਾ ਲੱਗਦਾ,
ਦੲੀੲੇ ਦਿਲ ਨੂੰ ਦਿਲਾਸੇ ਵੇਖ ਜਗਦੇ ਟਟੈਹਣੇ,
ਦਿਨ ਓਹ ਨਹੀ ਜੇ ਰਹੇ ਦਿਨ ਅਾਹ ਵੀ ਨਹੀਓ ਰਹਿਣੇ।
ਵਾਲ਼ੀਅਾਂ ਦਾ ਜੋੜਾ ਇਕ ਮੇਰੀ ਬੇਬੇ ਕੋਲ ਸੀ,
ਬਸ ੲੇਨੀ ਜਾਇਦਾਦ ਸਾਡੀ ਅਨਮੋਲ ਸੀ।
ਬਾਪੂ ਰਹਿੰਦਾਂ ਸੀ ਛਡਾਓਦਾ ੳੁਹ ਵੀ ਹੋਇਅਾ ਰਹਿੰਦਾ ਗਹਿਣੇ,
ਦਿਨ ਓਹ ਨਹੀ ਜੇ ਰਹੇ ਦਿਨ ਅਾਹ ਵੀ ਨਹੀਓ ਰਹਿਣੇ।
ਮੇਰੇ ਕੋਲੋਂ ਅਾਟੇ ‘ਚੋਂ ਪਲੇਥਣ ਹੀ ਸਰਿਅਾ,
ਬਾਕੀ ਸਾਰਾ ਕੁੱਝ ਮੇਰੇ ਬਾਪੂ ਨੇ ਹੀ ਕਰਿਅਾ।
ਨੰਗੇ ਪੈਰਾਂ ਦੀ ਕਮਾੲੀ ਦੇ ਕਰਜ ਨਹੀਓ ਲਹਿਣੇ,
ਦਿਨ ਓਹ ਨਹੀ ਜੇ ਰਹੇ ਦਿਨ ਅਾਹ ਵੀ ਨਹੀਓ ਰਹਿਣੇ।
ਆਇਆ ਪਰਦੇਸ ਤੈਨੂੰ ਛੱਡ ਗੁਰਜੀਤ,
ਮੈ ਯਾਂਦਾ ਤੇਰੀਅਾਂ ਨੂੰ ਰੱਖਾਂ ਵਾਂਗਰਾਂ ਤਵੀਤ।
ਮੈ ਕਿੰਨਾਂ ਚਾਹੁੰਦਾ ਤੈਨੂੰ ਰੂਬੀ ਤੂੰ ਕੀ ਜ਼ਾਣਦੀ ਸ਼ੁਦੈਣੇ,
ਦਿਨ ਓਹ ਨਹੀ ਜੇ ਰਹੇ ਦਿਨ ਅਾਹ ਵੀ ਨਹੀਓ ਰਹਿਣੇ।
-ਰੂਬੀ ਟਿੱਬੇ ਵਾਲਾ