ਬਿੰਦਰ ਕਿਵੇ ਭੁੱਲ ਜਾਵੇ ਜੋ ਮਾਣੀ ਮੌਜ ਫਰਿੰਡਾਂ ਦੀ, ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ।

111

binder

ਸੱਥਾਂ ਵਿੱਚ ਜੁੜ ਨਾ ਬੈਹਿੰਦੇ ਨਾ ਬੋਹੜਾਂ ਦੀਆ ਛਾਵਾਂ,

ਪੈਂਦੀ ਨਾ ਅਵਾਜ਼ ਕਦੇ ਹੁਣ ਕੰਨੀ ਖੂਹ ਦੀਆ ਟਿੰਡਾਂ ਦੀ,

ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ,

ਨਾ ਰਿਹਾ ਸਾਝਾਂ ਚੁੱਲਾਂ ਹਰ ਕੋਈ ਫੈਸ਼ਨ ਤੇ ਡੁੱਲਿਆ ਏ,

ਪਹਿਲਾਂ ਵਾਲੀ ਗੱਲ ਨਹੀਂ ਮੱਲ ਦੰਗਲ ਵੀ ਭੁੱਲਿਆ ਏ,

ਨਾ ਕੋਈ ਲਾਉਂਦਾ ਜਖ਼ਮਾਂ ਤੇ ਬਣਾਕੇ ਮਲਮ ਰਿੰਡਾਂ ਦੀ,

ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ

ਦੁੱਧ ਮੱਖਣ ਤੇ ਲੱਸੀ ਘਿਉ ਤੋ ਕੋਹਾਂ ਦੂਰ ਹੋਈ ਜਾਂਦੇ,

ਨਸ਼ਿਆਂ ਦੇ ਵਿੱਚ ਜਿੰਦਗੀ ਆਪਣੀ ਕਿਉ ਡਬੋਈ ਜਾਂਦੇ,

70-80ਤੋ ਕੋਈ ਉਪਰ ਨਾ ਜਾਵੇ ਹੈ ਖੁਰਾਕ ਕਿੱਦਾਂ ਦੀ,

ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ

ਅੱਜ ਵੀ ਚੇਤਾ ਆਉਂਦਾ ਗੁੜ ਖਾਣਾ ਬੈਠ ਗੰਡ ਕੋਲੇ,

ਰਸ ਪੀਣੀ ਪਾ ਪੂਤਣਾ ਕੰਮ ਹੁੰਦਾ ਸੀ ਹੌਲੇ ਹੌਲੇ,

ਸਿਰਕਾ ਤੇ ਰਾਬ ਬਣਾਉਣੀ ਖੰਡ ਹੁੰਦੀ ਹੈ ਜਿਦਾਂ ਦੀ,

ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ,

ਜਿੰਨਾ ਕੋਈ ਦੂਰ ਹੋਵੇ ਉਨਾ ਮੁੜ-ਮੁੜ ਚੇਤਾ ਆਉਂਦਾ ਏ,

ਕੋਲੀਆਂ ਵਾਲ ਵਾਲਾ ਪਿੰਡ ਆਪਣੇ ਨੂੰ ਦਿਲੋਂ ਚਾਹੁੰਦਾ ਏ,

ਬਿੰਦਰ ਕਿਵੇ ਭੁੱਲ ਜਾਵੇ ਜੋ ਮਾਣੀ ਮੌਜ ਫਰਿੰਡਾਂ ਦੀ,

ਮੁੜ ਮੌਜ ਨਹੀਂ ਮਿਲਣੀ ਸਾਨੂੰ ਹੁਣ ਕਦੇ ਪਿੰਡਾਂ ਦੀ।

-ਬਿੰਦਰ ਕੋਲੀਆਂ ਵਾਲ