ਦਿਲ ਨਾਲ ਦਿਲ ਨਾ ਵਟਾਇਓ ਮਿੱਤਰੋ,
ਦੁੱਖ ਵਿੱਚ ਜ਼ਿੰਦਗੀ ਨਾ ਪਾਇਓ ਮਿੱਤਰੋ,
ਜੱਗ ਤੇ ਪਹਿਲਾਂ ਵਾਲਾ ਪਿਆਰ ਨਾ ਰਿਹਾ,
ਯਾਰਾਂ ਉੱਤੇ ਹੁਣ ਇਤਬਾਰ ਨਾ ਰਿਹਾ[
——————–
ਨਿੰਦਿਆ ਤੇ ਚੁਗਲੀ ਕਦੇ ਨਾ ਕਰੀਏ,
ਰੱਬ ਅਤੇ ਮੌਤ ਤੋਂ ਹਮੇਸ਼ਾਂ ਡਰੀਏ,
ਦਰਾਂ ਉੱਤੋ ਮੰਗਤਾਂ ਕਦੇ ਨਾ ਘੂਰੀਏ,
ਮਹਿਲ ਦੇਖ ਕਿਸੇ ਦੇ ਕਦੇ ਨਾ ਝੂਰੀਏ।
——————–
ਰੱਬ ਕੋਲੋਂ ਮੰਗਦੇ ਕਦੇ ਨਾ ਸੰਗੀਏ,
ਮਾਂ ਅਤੇ ਬਾਪ ਨੂੰ ਕਦੇ ਨਾ ਭੰਡੀਏ,
ਪੈਸੇ ਪਿੱਛੇ ਭੈਣ ਭਾਈ ਪਾਉਣ ਦੂਰੀਆਂ,
ਰੱਬ ਦੇ ਹੀ ਦਿੱਤਿਆਂ ਤੋ ਪੈਣ ਪੂਰੀਆਂ।
———————
ਝੂਠੀ ਸਹੁੰ ਪੁੱਤ ਦੀ ਕਦੇ ਨੀ ਖਾਈ ਦੀ,
ਜਣੇ ਖਣੇ ਨਾਲ ਕਦੇ ਪੱਗ ਨੀ ਵਟਾਈ ਦੀ,
ਕੋਲੀਆਂਵਾਲ ਵਾਲਾ ਸੱਚ ਦੱਸਦਾ,
ਬੱਚਿਆਂ ਚ ਕਹਿੰਦੇ ਯਾਰੋ ਰੱਬ ਵੱਸਦਾ,
ਕਣ-ਕਣ ਵਿੱਚ ਯਾਰੋ ਰੱਬ ਵੱਸਦਾ।
——————–
ਬਿੰਦਰ ਕੋਲੀਆਂਵਾਲ ਵਾਲਾ
00393279435236