ਸਾਫ਼ ਪਾਣੀ-ਇਕ ਸੁਆਲ? ਕੀ ਅਸੀਂ ਸਾਫ ਪਾਣੀ ਪੀਂਦੇ ਹਾਂ?

90

1304602801822
ਕੀ ਸਾਡੇ ਘਰਾਂ ਵਿਚ ਲੱਗੇ ਪਾਣੀ ਸਾਫ ਕਰਨ ਦੇ ਯੰਤਰ ਸਹੀ ਹਨ?
ਤੁਸੀਂ ਹੈਰਾਨ ਹੋ ਜਾਵੋਗੇ, ਜਦੋਂ ਇਹ ਜਾਣੋਗੇ ਕਿ ਸਾਡੇ ਨਾਲ, ਆਰ. ਓ., ਦੇ ਨਾਂਅ ‘ਤੇ ਕਿੰਨਾ ਧੋਖਾ ਹੋ ਰਿਹਾ ਹੈ। ਇਹ ਆਰ. ਓ. ਹੈ ਕੀ? ਅਸਲ ਵਿਚ ਅਜ ਦੇ ਪ੍ਰਚਾਰ ਦੇ ਯੁੱਗ ਵਿਚ ਜੇ ਲੋਕ ਪ੍ਰਚਾਰ ਦੀ ਬੁਛਾੜ ਕਰਕੇ ਚੋਣਾਂ ਜਿਤ ਸਕਦੇ ਹਨ, ਡਾਕਟਰ ਡਰਾ ਕੇ ਆਪ੍ਰੇਸ਼ਨ ਕਰ ਸਕਦੇ ਹਨ, ਸੀ. ਏ. ਕਹਿ ਕਹਿ ਕੇ ਰਿਸ਼ਵਤ ਦੇਣ ਲਈ ਮਜਬੂਰ ਕਰ ਸਕਦੇ ਹਨ ਤਾਂ ਵੱਡੀਆਂ ਕੰਪਨੀਆਂ ਗਲਤ ਤਕਨਾਲੋਜੀ ਨੂੰ ਆਪਣੇ ਫਾਇਦੇ ਲਈ ਪ੍ਰਚਾਰ ਕਰਕੇ ਜਾਂ ਸਮੇਂ ਦੀਆਂ ਸਰਕਾਰਾਂ ਜਾਂ ਅਧਿਕਾਰੀਆਂ ਨਾਲ ਰਲ ਕੇ ਕਿਉਂ ਨਹੀਂ ਵੇਚ ਸਕਦੀਆਂ? ਆਰ. ਓ. ਸਿਸਟਮ ਅਸਲ ਵਿਚ ਗੰਦੇ ਪਾਣੀ ਨੂੰ ਸਾਫ ਕਰਨ ਦੀ ਤਕਨਾਲੋਜੀ ਹੈ। ਪਰ ਇਹ ਪੀਣਯੋਗ ਪਾਣੀ ਪੈਦਾ ਕਰਨ ਦਾ ਤਰੀਕਾ ਨਹੀਂ ਹੈ। ਜਦੋਂ ਪਾਣੀ ਇਸ ਦੇ ਬਰੀਕ ਮੁਸਾਮਾਂ ਵਿਚੋਂ ਲੰਘਦਾ ਹੈ ਤਾਂ ਇਹ ਪਾਣੀ ‘ਚੋਂ ਸਾਰੇ ਤੱਤ ਕੱਢ ਦੇਂਦਾ ਹੈ। ਇਸ ਵਿਚਲੇ ਸਾਰੇ ਕੁਦਰਤੀ ਖਣਿਜ ਪਦਾਰਥ ਰੋਕ ਲੈਂਦਾ ਹੈ ਪਰ, ਜ਼ਹਿਰੀ ਦਵਾਈਆਂ ਕੀੜੇ ਮਾਰ ਜ਼ਹਿਰਾਂ ਜਾਂ ਕੈਲੋਰੀਨ ਆਦਿਕ ਨੂੰ ਰੋਕਣ ਤੋਂ ਅਸਮਰਥ ਹੁੰਦਾ ਹੈ। ਇਸ ਨਾਲ ਇਸ ਪਾਣੀ ‘ਚੋਂ ਕੁਦਰਤੀ ਖਣਿਜਾਂ ਦੀ ਅਣਹੋਂਦ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਜਾਂਦੀ ਹੈ। ਅਮਰੀਕਾ ਵਿਚ ਅੱਜ ਵੀ ਵੱਡੀਆਂ ਫੈਕਟਰੀਆਂ ਦੇ ਬਾਹਰ ਜੋ ਆਰ ਓ ਲੱਗੇ ਹਨ ‘ਤੇ ਲਿਖਿਆ ਹੁੰਦਾ ਹੈ ਕਿ ਇਹ ਪਾਣੀ ਪੀਣਯੋਗ ਨਹੀਂ ਹੈ। ਮੁੱਖ ਤੌਰ ‘ਤੇ ਇਸ ਸਿਸਟਮ ਦੀ ਖੋਜ, ਫੋਟੋ ਲੈਬਾਂ ਜਾਂ ਮਸ਼ੀਨਰੀ ਦੀ ਧੋਆ ਧੁਆਈ ਲਈ ਜ਼ਰੂਰੀ ਪਾਣੀ ਖਾਤਿਰ ਕੀਤੀ ਗਈ ਸੀ। ਕਾਰਬਨ ਰਾਹੀਂ ਸਾਫ ਕੀਤਾ ਪਾਣੀ ਹੀ ਸਹੀ ਰਹਿ ਸਕਦਾ ਹੈ। ਇਸ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਯੂ. ਐਨ. ਓ. ਦੀ ਵਿਸ਼ਵ ਸਿਹਤ ਸੰਸਥਾ ਦੀ ਵੈਬਸਾਇਟ http://www.who.int/water_sanitation_health/dwq/nutdemineralized.pdf ਤੋਂ ਫਾਇਲ ਉਤਾਰ ਕੇ ਲਈ ਜਾ ਸਕਦੀ ਹੈ। ਕੁਦਰਤੀ ਤੌਰ ‘ਤੇ 450 ਫੁੱਟ ਤੋਂ ਥੱਲਿਓਂ ਕੱਢਿਆ ਪਾਣੀ ਹੀ ਪੀਣਯੋਗ ਹੁੰਦਾ ਹੈ। ਲੋੜ ਹੈ ਵਪਾਰਕ ਪ੍ਰਚਾਰ ਤੋਂ ਬਚਣ ਦੀ ਤੇ ਲੋਕਾਂ ਦੀ ਸਿਹਤ ਬਚਾਉਣ ਦੀ।

ਜਨਮੇਜਾ ਸਿੰਘ ਜੌਹਲ

(source Ajit)