ਮੰਗਲਵਾਰ 22 ਅਪ੍ਰੈਲ 2014 (ਮੁਤਾਬਿਕ 9 ਵਿਸਾਖ ਸੰਮਤ 546 ਨਾਨਕਸ਼ਾਹੀ) 03:45 AM IST

48

11

ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ {ਅੰਗ 638}

ਨੋਟਵੇਖੋ ਗੁਰੂ ਨਾਨਕ ਦੇਵ ਜੀ ਦੀ ਅਸ਼ਟਪਦੀ ਨੰ੪ ਉਹ ਭੀ ਦੁਤੁਕੀ ਹੈ। ਉਸ ਵਿਚ ਭੀ ਲਫ਼ਜ਼ ਭਾਈ‘ ਦੀ ਵਰਤੋਂ ਉਵੇਂ ਹੀ ਹੈ ਜਿਵੇਂ ਇਸ ਵਿਚ। ਉਸ ਵਿਚ ਭੀ ਨਿਗੁਣਿਆਂ” ਦਾ ਹੀ ਜ਼ਿਕਰ ਸ਼ੁਰੂ ਹੁੰਦਾ ਹੈ। ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਮੌਜੂਦ ਸੀ।

ਪਦਅਰਥ: ਨਿਗੁਣਿਆ ਨੋਗੁਣਹੀਨ ਮਨੁੱਖਾਂ ਨੂੰ। ਆਪੇਆਪ ਹੀ। ਭਾਈਹੇ ਭਾਈਲਾਇਲਾ ਕੇ। ਨਾਮਿਨਾਮ ਵਿਚ।੧।

ਬਖਸਿਮੇਹਰ ਕਰ ਕੇ। ਮਿਲਾਇਮਿਲਾ ਲੈਂਦਾ ਹੈ। ਅਪਰਾਧੀਪਾਪੀ। ਸਤਿਗੁਰਿਗੁਰੂ ਨੇ।ਰਹਾਉ।

ਬਖਸਿਅਨੁਉਸ ਨੇ ਬਖ਼ਸ਼ੇ ਹਨ। ਕਉਣ ਕਉਣਕੇਹੜੇ ਕੇਹੜੇਬੇਅੰਤ। ਸਾਚੈ ਸਬਦਿਸਦਾਥਿਰ ਪ੍ਰਭੂ ਦੀ ਸਿਫ਼ਤਿਸਾਲਾਹ ਵਾਲੇ ਸ਼ਬਦ ਦੀ ਰਾਹੀਂ। ਵੀਚਾਰਿਵਿਚਾਰ ਵਿਚ (ਜੋੜ ਕੇ)। ਉਤਾਰਿਅਨੁਉਸ ਨੇ ਪਾਰ ਲੰਘਾ ਦਿੱਤੇ ਹਨ। ਬੇੜੈਬੇੜੇ ਵਿਚ। ਚਾੜਿਚਾੜ੍ਹ ਕੇ।੨।

ਮਨੂਰੈ ਤੇਸੜੇ ਹੋਏ ਲੋਹੇ ਤੋਂ। ਕੰਚਨਸੋਨਾ। ਮੇਲਿਮੇਲ ਕੇ। ਆਪੁਆਪਾਭਾਵ। ਮਨਿਮਨ ਵਿਚ।੩।

ਹਉਮੈਂ। ਵਾਰੀਕੁਰਬਾਨ। ਵਾਰਣੈਸਦਕੇ। ਕਉਨੂੰਤੋਂ। ਸਦਸਦਾ। ਬਲਿਹਾਰੈਕੁਰਬਾਨ। ਜਾਉਜਾਉਂਮੈਂ ਜਾਂਦਾ ਹਾਂ,। ਨਿਧਾਨੁਖ਼ਜ਼ਾਨਾ। ਜਿਨੀਜਿਸ (ਗੁਰੂਨੇ। ਸਹਜਿਆਤਮਕ ਅਡੋਲਤਾ ਵਿਚ। ਸਮਾਉਸਮਾਉਂਮੈਂ ਲੀਨ ਰਹਿੰਦਾ ਹਾਂ।੪।

ਅਰਥ: ਹੇ ਭਾਈਅਸੀ ਜੀਵ ਗੁਣਾਂ ਤੋਂ ਸੱਖਣੇ ਹਾਂਵਿਕਾਰੀ ਹਾਂ। ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚਰਲਾ ਲਿਆ ਹੈਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚਜੋੜ ਲੈਂਦਾ ਹੈ।ਰਹਾਉ।

ਹੇ ਭਾਈਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈਗੁਰੂ ਦੀ ਸ਼ਰਨਸੇਵਾ ਬੜੀ ਸ੍ਰੇਸ਼ਟ ਹੈਗੁਰੂ (ਸ਼ਰਨ ਪਏ ਮਨੁੱਖ ਦਾਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ।੧।

ਹੇ ਪਿਆਰੇਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀਵਿਚਾਰ ਵਿਚ (ਜੋੜ ਕੇਬਖ਼ਸ਼ਿਆ ਹੈ। ਹੇ ਭਾਈਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ(ਅਨੇਕਾਂ ਜੀਵਾਂ ਨੂੰਸੰਸਾਰਸਮੁੰਦਰ ਤੋਂ ਪਾਰ ਲੰਘਾਇਆ ਹੈ।੨।

ਹੇ ਭਾਈਜਿਨ੍ਹਾਂ ਮਨੁੱਖਾਂ ਨੂੰ ਪਾਰਸਗੁਰੂ (ਆਪਣੀ ਸੰਗਤਿ ਵਿਚਮਿਲਾ ਕੇ (ਪ੍ਰਭੂਚਰਨਾਂ ਵਿਚਜੋੜ ਦੇਂਦਾ ਹੈਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈਆਪਾਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੩।

ਹੇ ਭਾਈਮੈਂ ਕੁਰਬਾਨ ਜਾਂਦਾ ਹਾਂਮੈਂ ਕੁਰਬਾਨ ਜਾਂਦਾ ਹਾਂਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਹੇ ਭਾਈਜਿਸ ਗੁਰੂ ਨੇ (ਮੈਨੂੰਪਰਮਾਤਮਾ ਦਾ ਨਾਮਖ਼ਜ਼ਾਨਾ ਦਿੱਤਾ ਹੈਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ।੪।