ਪਿੰਡ ਠੱਟਾ ਨਵਾਂ ਵਿਖੇ ਆਧਾਰ ਕਾਰਡ ਬਨਾਉਣ ਲਈ ਇੱਕ ਵਿਸ਼ੇਸ਼ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਠੱਟਾ ਨਵਾਂ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੇ ਆਧਾਰ ਕਾਰਡ ਬਨਣ ਤੋਂ ਰਹਿ ਗਏ ਸਨ ਜਾਂ ਕੋਈ ਗਲਤੀ ਆ ਗਈ ਸੀ, ਉਹ ਇਸ ਸਬੰਧੀ ਮਿਤੀ 12 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਰੁਸਤ ਕਰਵਾ ਸਕਦੇ ਹਨ।