ਪਿੰਡ ਬੂਲਪੁਰ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਚੋਣ ‘ਹੋਈ।

50

ਬੀਤੇ ਦਿਨੀ ਦੀ ਬੂਲਪੁਰ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਬੂਲਪੁਰ ਦੇ ਡਾਇਰੈਕਟਰ ਦੇ ਚੋਣ ਸ੍ਰੀ ਮਲਕੀਤ ਰਾਮ ਰਿਟਰਨਿੰਗ ਅਫ਼ਸਰ ਅਤੇ ਸ੍ਰੀ ਜਗਮੋਹਨ ਸਿੰਘ ਸਹਾਇਕ ਰਿਟਰਨਿੰਗ ਅਫ਼ਸਰ ਦੀ ਨਿਗਰਾਨੀ ਹੇਠ ਹੋਈ। ਸਭਾ ਦੇ ਕੁੱਲ 384 ਮੈਂਬਰਾਂ ਨੇ ਹਾਜ਼ਰੀ ਲਗਾਈ। ਇਸ ਉਪਰੰਤ ਵੋਟਾਂ ਪੈਣ ਦਾ ਕੰਮ ਆਰੰਭ ਹੋਇਆ। ਕੁੱਲ 12 ਉਮੀਦਵਾਰ ਮੈਦਾਨ ਵਿਚ ਨਿੱਤਰੇ। ਇਨ੍ਹਾਂ ਵਿਚੋਂ 9 ਕਮੇਟੀ ਮੈਂਬਰ ਚੁਣੇ ਗਏ। ਸ੍ਰੀ ਕੁਲਦੀਪ ਸਿੰਘ ਪੱਤੀ ਸਰਦਾਰ ਨਬੀ ਬਖ਼ਸ਼ 44 ਵੋਟਾਂ, ਪੁਸ਼ਪਿੰਦਰ ਸਿੰਘ 43 ਵੋਟਾਂ, ਦਿਲਬਾਗ ਸਿੰਘ ਨਸੀਰਪੁਰ 42 ਵੋਟਾਂ, ਪੂਰਨ ਸਿੰਘ ਬੂਲਪੁਰ 37 ਵੋਟਾਂ, ਪਿਆਰਾ ਸਿੰਘ ਬੂਲਪੁਰ 36, ਸੂਰਤ ਸਿੰਘ ਬੂਲਪੁਰ 36, ਜੋਗਿੰਦਰ ਸਿੰਘ ਕਾਲਰੂ 30, ਅਜੀਤ ਸਿੰਘ ਰੰਗੀਲਪੁਰ 28 ਅਤੇ ਮਹਿੰਦਰ ਸਿੰਘ ਬੂਲਪੁਰ 28 ਵੋਟਾਂ ਲੈ ਕੇ ਜੇਤੂ ਰਹੇ। ਇਸ ਮੌਕੇ ਸ੍ਰੀ ਬਲਦੇਵ ਸਿੰਘ ਸਰਪੰਚ ਬੂਲਪੁਰ, ਸਰਵਨ ਸਿੰਘ ਚੰਦੀ ਸਟੇਟ ਐਵਾਰਡੀ ਕਿਸਾਨ, ਬਲਦੇਵ ਸਿੰਘ ਸਾਬਕਾ ਸਰਪੰਚ ਰੰਗੀਲਪੁਰ, ਸੁਰਿੰਦਰ ਸਿੰਘ ਸਾਬਕਾ ਸਰਪੰਚ ਥੇਹਵਾਲਾ, ਰਵਿੰਦਰ ਸਿੰਘ ਰੰਗੀਲਪੁਰ, ਹਜ਼ੂਰ ਸਿੰਘ ਕਾਲਰੂ, ਕਮਲਜੀਤ ਸਿੰਘ ਨਸੀਰਪੁਰ, ਕੰਵਰਜੀਤ ਸਿੰਘ ਨਸੀਰਪੁਰ, ਸਾਧੂ ਸਿੰਘ ਥੇਹ ਵਾਲਾ, ਪੂਰਨ ਸਿੰਘ ਥੇਹਵਾਲਾ, ਫੁਰਮਾਨ ਸਿੰਘ ਬੂਲਪੁਰ, ਮਹਿੰਦਰ ਸਿੰਘ ਸੈਕਟਰੀ ਬੂਲਪੁਰ ਸਭਾ, ਮਨਮੋਹਨ ਸਿੰਘ ਖ਼ਜ਼ਾਨਚੀ, ਮਲੂਕ ਸਿੰਘ ਸੈਕਟਰੀ ਸੈਦਪੁਰ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
(source Ajit)