ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ‘ਚ ਆਰ.ਓ. ਸਿਸਟਮ ਲਗਾਇਆ

89

11ਪਾਣੀ ਮਨੁੱਖ ਦੀ ਮੁੱਢਲੀ ਜ਼ਰੂਰਤ ਹੈ ਅੱਜ ਦੇ ਅਸ਼ੁੱਧ ਵਾਤਾਵਰਨ ਵਿਚ ਸ਼ੁੱਧ ਪਾਣੀ ਮਿਲਣਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਹ ਸ਼ਬਦ ‘ਜੀਵਨਸ ਗਿਫਟ ਫਾਊਾਡੇਸ਼ਨ’ ਯੂ.ਕੇ. ਦੇ ਪ੍ਰਬੰਧਕ ਬਹਾਦਰ ਸਿੰਘ ਧਾਲੀਵਾਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੰਗੂਪੁਰ ਵਿਖੇ ਪਹਿਲੀ ਤੋਂ ਪੰਜਵੀਂ ਤਕ ਪੜ੍ਹਦੇ ਬੱਚਿਆਂ ਲਈ ਆਰ.ਓ. ਸਿਸਟਮ ਲਗਾਇਆ ਅਤੇ ਆਂਗਨਵਾੜੀ ਸਮੇਤ ਕੋਈ 100 ਕਰੀਬ ਬੱਚਿਆਂ ਨੂੰ ਸੰਸਥਾ ਦੇ ਲੋਗੋ ਵਾਲੀ ਕਿੱਟ ਵੀ ਵੰਡਣ ਉਪਰੰਤ ਕਹੇ। ਇਹ ਕਾਰਜ ਉਦਾਸੀਨ ਸੰਪਰਦਾ ਦੇ ਸੰਤ ਨਿਰਮਲ ਸਿੰਘ ਬੂੜੇਵਾਲ ਦੇ ਯਤਨਾ ਅਤੇ ਸਰਪੰਚ ਗੁਰਚਰਨ ਸਿੰਘ ਧੰਜੂ ਮੰਗੂਪੁਰ ਦੇ ਪ੍ਰੇਰਨਾ ਸਦਕਾ ਹੋਇਆ। ਇਸੇ ਦੌਰਾਨ ਸਰਕਾਰੀ ਹਾਈ ਸਕੂਲ ਵਿਚ ਸ਼ਾਨਦਾਰ ਕਿਤਾਬਾਂ ਦੀ ਪ੍ਰਦਰਸ਼ਨੀ ਕਲਪਨਾ ਚਾਵਲਾ ਸਾਂਝ ਪ੍ਰਦਰਸ਼ਨ ਜਲੰਧਰ ਵੱਲੋਂ ਲਗਾਈ ਗਈ। ਬੱਚਿਆਂ ਵੱਲੋਂ ਅਗਾਂਹ ਵਧੂ ਸਾਹਿਤ ਖ਼ਰੀਦਿਆ ਗਿਆ। ਇਸ ਮੌਕੇ ਸਕੂਲ ਮੁਖੀ ਕਿਰਨ ਬਾਲਾ, ਮੁੱਖ ਅਧਿਆਪਕ ਰਾਜਬੀਰ ਸਿੰਘ, ਸਰਪੰਚ ਗੁਰਚਰਨ ਸਿੰਘ ਮੰਗੂਪੁਰ ਮੈਂਬਰਾਂ ਵਿਚ ਗੁਰਮੇਲ ਸਿੰਘ, ਲਖਬੀਰ ਸਿੰਘ, ਸਰਵਜੀਤ ਕੌਰ ਬਾਹੀਆ, ਗੁਰਦੀਪ ਕੌਰ, ਪ੍ਰਭਜੀਤ ਕੌਰ, ਹਰਜਿੰਦਰ ਕੌਰ, ਮਾਸਟਰ ਬਲਕਾਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਟਿੱਬਾ, ਜਸਪ੍ਰੀਤ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਹਰਦੇਵ ਸਿੰਘ, ਮਾਸਟਰ ਜੋਗਿੰਦਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ ਅਤੇ ਸੁਖਬੀਰ ਸਿੰਘ ਬੂੜੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਰਪੰਚ ਗੁਰਚਰਨ ਸਿੰਘ ਵੱਲੋਂ ਧੰਨਵਾਦ ਕੀਤਾ।(source Ajit)