9-10 ਮਈ ਨੂੰ ਬੂਲਪੁਰ, ਸੈਦਪੁਰ ਤੇ ਸੂਜੋਕਾਲੀਆ ਤੋਂ ਦਮਦਮਾ ਸਾਹਿਬ ਤੱਕ ਸੰਗਤਾਂ ਲਈ ਫਰੀ ਟਰਾਂਸਪੋਰਟ ਸਹੂਲਤ

61

ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਮੌਕੇ ਗਰਾਮ ਪੰਚਾਇਤ ਤੇ ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਪੁਰਾਣਾ ਠੱਟਾ ਵਲੋਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।

ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਪਿੰਡ ਵਾਸੀਆਂ ਦੀ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਵਰਨ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੰਗਤਾਂ ਲਈ ਤਿੰਨ ਦਿਨ ਲਗਾਤਾਰ ਗੰਨੇ ਦੇ ਰਸ ਦੇ ਲੰਗਰ ਲਗਾਏ ਜਾਣਗੇ।

ਸ਼ਹੀਦੀ ਜੋੜ ਮੇਲੇ ਮੌਕੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਆਉਣ ਜਾਣ ਲਈ ਕਲੱਬ ਵਲੋਂ ਟਰਾਂਸਪੋਰਟ ਦੀ ਸੇਵਾ ਮੁਫ਼ਤ ਕੀਤੀ ਜਾਵੇਗੀ।

ਬੱਸ ਸਟੈਂਡ ਸੂਜੋਕਾਲੀਆ, ਬੱਸ ਸਟੈਂਡ ਬੂਲਪੁਰ, ਸੈਦਪੁਰ ਆਦਿ ਤੋਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਤੱਕ ਮੁਫ਼ਤ ਪਹੁੰਚਾਇਆ ਜਾਵੇਗਾ। ਮੋਟਰ ਸਾਈਕਲ ਤੇ ਕਾਰ ਪਾਰਕਿੰਗ ਦੀ ਸੇਵਾ ਬਾਬਾ ਖੜਕ ਸਿੰਘ ਸਪੋਰਟਸ ਕਲੱਬ ਦੰਦਪੂਰ ਤੇ ਬਾਬਾ ਬੀਰ ਸਿੰਘ ਕਲੱਬ ਵਲੋਂ ਮੁਫ਼ਤ ਕੀਤੀ ਜਾਵੇਗੀ।

ਇਸ ਮੌਕੇ ਸਾਬਕਾ ਡੀ.ਐਸ.ਪੀ. ਬਚਨ ਸਿੰਘ, ਹਰਜਿੰਦਰ ਸਿੰਘ, ਭਾਈ ਜੋਗਾ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ ਸਾਬਾ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਲੱਖਵੀਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਸ਼ਹੀਦੀ ਸਮਾਗਮ ਤੇ ਕਾਂਗਰਸ ਪਾਰਟੀ ਵੱਲੋਂ ਰਾਜਸੀ ਕਾਨਫਰੰਸ ਕਰਵਾਈ ਜਾ ਰਹੀ ਹੈ:

ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸਾਲਾਨਾ ਬਰਸੀ ਜੋ ਵੱਖ-ਵੱਖ ਪਿੰਡਾਂ ਦੇ ਇਲਾਕੇ ਦੇ ਲੋਕਾਂ ਵਲੋਂ ਸੰਤ ਬਾਬਾ ਗੁਰਚਰਨ ਸਿੰਘ ਕਾਰਸੇਵਾ ਗੁਰਦੁਆਰਾ ਦਮਦਮਾ ਸਾਹਿਬ ਦੀ ਸਰਪ੍ਰਸਤੀ ਹੇਠ ਹਰ ਸਾਲ 10 ਮਈ ਨੂੰ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ।

ਇਸ ਸਮਾਗਮ ਮੌਕੇ ਕਾਂਗਰਸ ਪਾਰਟੀ ਵਲੋਂ ਰਾਜਸੀ ਕਾਨਫ਼ਰੰਸ ਕਰਵਾਈ ਜਾਂਦੀ ਹੈ ਜਿਸ ਵਿਚ ਆਗੂ ਅਤੇ ਵਰਕਰ ਵੱਡੀ ਗਣਤੀ ਵਿਚ ਸ਼ਮੂਲੀਅਤ ਕਰਦੇ ਹਨ। ਹਲਕਾ ਸੁਲਤਾਨਪੁਰ ਲੋਧੀ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿਚ 10 ਮਈ ਨੂੰ ਹੋਣ ਵਾਲੀ ਸਿਆਸੀ ਕਾਨਫ਼ਰੰਸ ਦੀ ਸਫ਼ਲਤਾ ਲਈ ਪ੍ਰੇਮ ਲਾਲ ਸਾਬਕਾ ਪੀ.ਓ. ਤੇ ਸੀਨੀਅਰ ਕਾਂਗਰਸ ਆਗੂ,

ਅਮਰੀਕ ਸਿੰਘ ਭਾਰਜ, ਰੁਪਿੰਦਰ ਸਿੰਘ ਸੇਠੀ ਯੂਥ ਆਗੂ, ਹਰਜੀਤ ਸਿੰਘ ਰਾਣਾ ਸੁਆਮੀ ਸਾਂਝੇ ਤੌਰ ‘ਤੇ ਪਿੰਡ ਖਿਜ਼ਰਪੁਰ, ਛੰਨਾ ਸ਼ੇਰ ਸਿੰਘ, ਮਹੀਵਾਲ, ਭੈਣੀ ਹੁੱਸੇਖਾਂ, ਛੰਨਾ ਫਰੀਦਪੁਰ, ਸਿੰਘ ਸ਼ਿਵ ਦਿਆਲਵਾਲ, ਸ਼ੇਰਪੁਰ ਡੋਗਰਾਂ ਆਦਿ ਦੇ ਕਾਂਗਰਸ ਆਗੂ ਤੇ

ਵਰਕਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਆਗੂ ਸਰਪੰਚ ਜਸਵਿੰਦਰ ਸਿੰਘ ਭੈਣੀ ਹੁੱਸੇ ਖਾਂ, ਨੰਬਰਦਾਰ ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਜੌਹਲ ਸ਼ੇਰਪੁਰ ਡੋਗਰਾਂ, ਫੌਜਾ ਸਿੰਘ ਖਿਜ਼ਰਪੁਰ, ਬਲਬੀਰ ਸਿੰਘ ਛੰਨਾ ਸ਼ੇਰ ਸਿੰਘ ਆਦਿ ਨਾਲ ਵੀ ਸੰਪਰਕ ਕੀਤਾ ਗਿਆ ਹੈ।