ਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ। ਉਥੇ ਹੀ ਪਿੰਡ ਬੂਲਪੁਰ ਦੇ ਕਿਸਾਨ ਮਨਜੀਤ ਸਿੰਘ ਧੰਜੂ ਦੀ ਬਗੀਚੀ ਵਿਚ ਇਕ ਬਤਾਉਆਂ ਦਾ ਪੌਦਾ ਜੋ ਕਿ ਕਰੀਬ ਸਾਲ ਪਹਿਲਾਂ ਲਗਾਇਆ ਸੀ ਤੇ ਜਿਸ ਨੂੰ ਆਰਗੈਨਿਕ ਤਰੀਕ ਨਾਲ ਪਾਲਿਆ। ਹੁਣ ਇਹ ਪੌਦਾ ਜਿਸ ਦੀ ਲੰਬਾਈ ਲਗਭਗ 8 ਫੁੱਟ ਦੇ ਕਰਬੀ ਹੈ ਤੇ ਇਸ ਨੂੰ 215 ਦੇ ਕਰੀਬ ਬਤਾਉ ਲੱਗੇ ਹੋਏ ਹਨ। ਕਿਸਾਨ ਮਨਜੀਤ ਸਿੰਘ ਧੰਜੂ ਨੇ ਦੱਸਿਆ ਕਿ ਉਕਤ ਪੌਦੇ ਨੂੰ ਮੈਂ ਪੂਰੇ ਆਰਗੈਨਿਕ ਢੰਗ ਨਾਲ ਪਾਲਿਆ ਹੈ ਅਤੇ ਇਸ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ। ਉਨ੍ਹਾਂ ਦੱਸਿਆ ਕਿ ਜਿਥੇ ਹੁਣ ਕੋਰੇ ਦੇ ਚਲਦੇ ਬਾਰਲੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਉਥੇ ਇਸ ਪੌਦੇ ਨੂੰ ਬੇਮੌਸਮੀ ਫ਼ਲ ਵੀ ਲਗਦਾ ਹੈ ਤੇ ਇਹ ਪੂਰਾ ਹਰਾ ਭਰਾ ਹੈ। ਤਸਵੀਰ