ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ 177ਵਾਂ ਸਲਾਨਾ ਸ਼ਹੀਦੀ ਜੋੜ ਮੇਲਾ (27ਆਂ), ਮਿਤੀ 10 ਮਈ 2010 ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ, ਜੋ ਮਿਤੀ 08-05-2011 ਤੋਂ 10-05-2011 ਤੱਕ ਚੱਲੀ, ਅਤੇ 31 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਮਿਤੀ 10-05-2011 ਤੋਂ 12-05-2011 ਤੱਕ ਚੱਲੀ। ਪ੍ਰਿੰਸੀਪਲ ਬਲਦੇਵ ਸਿੰਘ ਅੰਮਿ੍ਤਸਰ, ਭਾਈ ਸਤਿੰਦਰਪਾਲ ਸਿੰਘ ਅਤੇ ਭਾਈ ਮਹਿੰਦਰ ਸਿੰਘ ਕਪੂਰਥਲਾ ਵਾਲਿਆਂ ਦਾ ਕੀਰਤਨੀ ਜੱਥਾ, ਗਿਆਨੀ ਤਰਸੇਮ ਸਿੰਘ ਮੋਰਾਂ ਵਾਲੀ, ਗਿਆਨੀ ਜਰਨੈਲ ਸਿੰਘ ਤੂਫਾਨ, ਗਿਆਨੀ ਰਤਨ ਸਿੰਘ ਨਿਧੜਕ, ਗਿਆਨੀ ਹਰਜਿੰਦਰ ਸਿੰਘ ਫੱਕਰ ਦੇ ਢਾਡੀ ਜੱਥੇ, ਗਿਆਨੀ ਅਵਤਾਰ ਸਿੰਘ ਦੂਲੋਵਾਲ ਦਾ ਕਵੀਸ਼ਰੀ ਜੱਥਾ ਅਤੇ ਕਵੀ ਚੰਨਣ ਸਿੰਘ ਹਰਗੋਬਿੰਦਪੁਰੀ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਮੇਲੇ ਤੇ ਕਾਂਗਰਸ ਪਾਰਟੀ ਦੀ ਸਟੇਜ ਤੇ ਸ. ਰਵਨੀਤ ਸਿੰਘ ਬਿੱਟੂ, ਸ. ਜਸਬੀਰ ਸਿੰਘ ਐਮ.ਐਲ.ਏ., ਸ. ਲਾਲ ਸਿੰਘ, ਸ. ਸੁਖਪਾਲ ਸਿੰਘ ਖਹਿਰਾ, ਸ. ਨਵਤੇਜ ਸਿੰਘ ਚੀਮਾ, ਗਾਇਕ ਗੁਰਵਿੰਦਰ ਬਰਾੜ ਅਤੇ ਮਿਸ ਕਮਲਜੀਤ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਟੇਜ ਤੇ , ਸ. ਨਿਰਮਲ ਸਿੰਘ ਕਾਹਲੋਂ, ਸ. ਸੁਖਦੇਵ ਸਿੰਘ ਢੀਂਡਸਾ, ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਡਾ.ਰਤਨ ਸਿੰਘ ਅਜਨਾਲਾ, ਸ. ਬਿਕਰਮ ਸਿੰਘ ਮਜੀਠੀਆ, ਅਤੇ ਸੀ.ਪੀ.ਆਈ. ਦੀ ਸਟੇਜ ਤੇ ਸ੍ਰੀ ਭੁਪਿੰਦਰ ਸਾਂਬਰ, ਸ. ਗੁਰਨਾਮ ਸਿੰਘ ਅੰਮਿ੍ਤਸਰ, ਕਾਮਰੇਡ ਨਿਰੰਜਣ ਸਿੰਘ ਉੱਚਾ ਵੱਲੋਂ ਰਾਜਨੀਤਿਕ ਕਾਨਫਰੰਸਾਂ ਕੀਤੀਆਂ । ਮੇਲੇ ਦੇ ਸਬੰਧ ਵਿੱਚ ਸਮੂਹ ਗਰਾਮ ਪੰਚਾਇਤ ਠੱਟਾ ਅਤੇ ਠੱਟਾ ਸਪੋਰਟਸ ਅਤੇ ਕਲਚਰਲ ਕਲੱਬ ਠੱਟਾ ਨਵਾਂ ਵੱਲੋਂ ਮਿਤੀ 9-05-2011 ਦਿਨ ਸੋਮਵਾਰ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਠੱਟਾ ਨਵਾਂ, ਤਲਵੰਡੀ ਚੌਧਰੀਆਂ, ਖੀਰਾਂ ਵਾਲੀ, ਭਾਣੋ ਲੰਗਾ, ਡਡਵਿੰਡੀ, ਤਾਸ਼ਪੁਰ, ਪਰਮਜੀਤ ਪੁਰ, ਭੁਲਾਣਾ ਦੀਆਂ ਕਬੱਡੀ ਓਪਨ ਦੀਆਂ ਟੀਮਾਂ ਭਾਗ ਲੈਣਗੀਆਂ। 60 ਕਿੱਲੋ ਭਾਗ ਵਰਗ ਵਿੱਚ ਠੱਟਾ ਨਵਾਂ-ਏ, ਠੱਟਾ ਨਵਾਂ-ਬੀ, ਟਿੱਬਾ, ਤਲਵੰਡੀ ਚੌਧਰੀਆਂ, ਡਡਵਿੰਡੀ, ਸਾਬੂਵਾਲ, ਦਰੀਏ ਵਾਲ ਟੀਮਾਂ ਨੇ ਭਾਗ ਲਿਆ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਜੋੜਿਆਂ ਅਤੇ ਸਾਈਕਲਾਂ ਦੀ ਸੇਵਾ ਸੀਨੀਅਰ ਸੈਕੰਡਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਵੱਲੋਂ ਕੀਤੀ ਗਈੈ। ਸਟੇਜ ਸਕੱਤਰ ਦੀ ਸੇਵਾ ਸ. ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਕੀਤੀ ਗਈ। ਮੇਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹਨ।