ਖੁੱਲ੍ਹੇ ਅਸਮਾਨ ਵੱਲ ਝਾਕਿਆ,
ਨਾ ਕਿਸੇ ਰੌਸ਼ਨੀ ਦੀ ਉਮੀਦ,
ਨਾ ਕਿਸੇ ਦੇ ਸਾਥ ਦੀ ਤਾਂਘ,
ਦੂਰ ਇੱਕ ਜੁਗਨੂੰ….
ਬੇਖੌਫ਼, ਬੇਝਿਜਕ ਤੇ ਬੇਪਰਵਾਹ,
ਹਨ੍ਹੇਰਿਆਂ ਨੂੰ ਚੀਰਦਾ ਹੋਇਆ,
ਬਸ ਅੱਗੇ ਵਧਦਾ ਜਾ ਰਿਹਾ ਹੈ,
ਆਪਣੀ ਮੰਜ਼ਿਲ ਸਰ ਕਰਨ ਲਈ ।
ਫਿਰ ਮੈਂ ਆਪਣੇ ਅੰਦਰ ਬੈਠੇ,
ਤੰਗਦਿਲ ਇਨਸਾਨ ਵੱਲ ਝਾਤੀ ਮਾਰੀ,
ਆਦਤ ਤੋਂ ਮਜ਼ਬੂਰ ਤੇ ਉੱਦਮ ਤੋਂ ਦੂਰ,
ਜੋ ਆਪਣੀਆਂ ਨਾਕਾਮੀਆਂ ਦਾ ਸਿਹਰਾ,
ਜ਼ਿੰਮੇਵਾਰੀਆਂ ਤੇ ਸਮਾਜਿਕ ਬੰਧਨਾ ਦੇ ਸਿਰ ਮੜ੍ਹਦਾ ਜਾ ਰਿਹਾ ਹੈ।
ਫ਼ਰਕ ਹੈ ਤਾਂ….
ਸਿਰਫ਼ ਸੋਚ ਤੇ ਉੱਦਮ ਦਾ ।
-ਸੁਰਜੀਤ ਕੌਰ ਬੈਲਜ਼ੀਅਮ
Bahut hi nice te sohni wording hai sis.
nice one
ਬਕਮਾਲ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਤੁਸੀਂ ਆਪਣੀ ਨਜਮ ਫਰਕ ਵਿਚ ।
ਸ਼ਬਦਾਂ ਦੀ ਮਾਲਾ ਨੂੰ ਇਕ ਲੈ ਬਧ ਤਰੀਕੇ ਨਾਲ ਪਰੌਣ ਦਾ ਸਲੀਕਾ ਸੁਰਜੀਤ ਕੌਰ ਜਜੀ ਵਰਗੀ ਸਖਸ਼ੀਅਤ ਹੀ ਕਰ ਸਕਦੀ । ਬਹੁਤ ਵਧੀਆ ਨਜਮ ਜੀ