ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ, ਸੁੱਕੇ ਬੱਦਲ ਗਰਜ ਗਰਜ ਜਿਵੇ ਕਰਨ ਤਿਅਾਰੀ-ਨੇਕ ਨਿਮਾਣਾਂ ਸ਼ੇਰਗਿੱਲ

86

20150522201130

“ਮਸੂਮੀਅਤ ਦੇ ਫੁੱਲ ਤੇ ਹੋੲੇ ਜੁਲਮਾਂ ਦੀ ਸੱਚੀ ਦਾਸਤਾਨ”

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਸੁੱਕੇ ਬੱਦਲ ਗਰਜ ਗਰਜ ਜਿਵੇ ਕਰਨ ਤਿਅਾਰੀ,

ਜਨਮ ਹੋੲਿਅਾ ਤਾਂ ਮਾਂ ਮੇਰੀ ਨੂੰ ਘਰੋ ਭਜਾੲਿਅਾ,

ਬਾਪ ਮੇਰੇ ਨੇ ਜਾਲਮ ਬਣ ਕੇ ਜੁਲਮ ਕਮਾੲਿਅਾ,

ਅਾ ਗੲੀ ਬਣ ਕੇ ਮਾਂ ਮਤਰੇੲੀ ਜੁਲਮ ਦੀ ਅਾਰੀ ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਚੇਹਰੇ ਤੋ ਲਾਲੀਅਾ ਚੋਅ ਗੲੀਅਾ ਸੁੱਕੇ ਹੰਝੂਅਾ ਨਾਲ ਰੋ ਰੋ ਕੇ,

ਪਲਕਾਂ ਵੀ ਕਾਲੀਅਾ ਹੋ ਗੲੀਅਾ ਦਰਦਾਂ ਦੇ ਦੁੱਖੜੇ ਢੋਅ ਢੋਅ ਕੇ,

ਜਿੰਦ ਮਾਸੂਮ ਜਹੀ ਜੁਲਮਾਂ ਤੋ ਨਾਂ ਫਿਰ ਵੀ ਹਾਰੀ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਮਹਿਨਤ ਕਰ ਕਰ ਕੇ ਵੀ ਜਦ ਮੈ ਅੱਗੇ ਵਧਿਅਾ,

ਮਾਂ ਮਤਰੇੲੀ ਤੇ ਬਾਪੂ ਨੂੰ ਚੰਗਾ ਨਾਂ ਲੱਗਿਅਾ,

ਮਾਰ ਓ ਜਦ ਵੀ ਮਾਰਦੇ ਸਨ ਭੁੱਲ ੲਿਨਸਾਨੀਅਤ ਸਾਰੀ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਪ੍ਰਿਸੀਪਲ ਨੂੰ ਤਰਸ ਅਾੲਿਅਾ ਸਿਰ ਤੇ ਹੱਥ ਰੱਖਿਅਾ ,

ਓਹਦੇ ਵਿਚੋ ਬਾਪ ਵਾਲਾ ਮੈ ਪਿਅਾਰ ਵੀ ਚੱਖਿਅਾ,

ੲਿਨਸਾਨੀਅਤ ਮੇਰੇ ਨਾਲ ਵਰਤ ਗਿਅਾ ਓ ਫਿਰ ਭਾਰੀ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਘਰ ਤੋ ਦੂਰ ਭਜਾ ਕੇ ੲਿਕ ਕੋਰਸ ਕਰਵਾੲਿਅਾ,

ਡਾਕਟਰੀ ਦਾ ਮੈ ਰੁਤਬਾ ਵੀ ਓਹਦੇ ਤੋ ਪਾੲਿਅਾ,

ਪ੍ਰਿਸੀਪਲ ਦਾ ਕਰਦਾ ਹਾਂ ਸ਼ੁਕਰਾਨਾਂ ਮੈ ਭਾਰੀ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਡਾਕਟਰ ਬਣ ਕੇ ਮਾਂ ਅਾਪਣੀ ਦਾ ਪਿਅਾਰ ਵੀ ਪਾੲਿਅਾ,

ਰਾਣਾ ਕਲੀਨਿਕ ਨੂਰੋਵਾਲ ਪਿੰਡ ਵਿੱਚ ਲਿਖਵਾੲਿਅਾ ,

ਨੇਕ ਨਿਮਾਂਣੇ ਸੇਰਗਿੱਲ ਗੱਲ ਲਿਖ ਕੇ ਸਹੀ ੳੁਚਾਰੀ,

ਹੰਝੂਅਾ ਦੇ ਨਾਲ ਬੜੀ ਪੁਰਾਣੀ ਮੇਰੀ ਯਾਰੀ,

ਸੁੱਕੇ ਬੱਦਲ ਗਰਜ ਗਰਜ ਜਿਵੇ ਕਰਨ ਤਿਅਾਰੀ,

-ਨੇਕ ਨਿਮਾਣਾਂ ਸ਼ੇਰਗਿੱਲ

0097470234426