ਹੈੱਡ ਟੀਚਰ ਕੁਲਵਿੰਦਰ ਕੌਰ ਦੀ ਸੇਵਾ ਮੁਕਤੀ ‘ਤੇ ਸਨਮਾਨ ਸਮਾਗਮ

35

ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਦੀ ਹੈੱਡਟੀਚਰ ਸ੍ਰੀਮਤੀ ਕੁਲਵਿੰਦਰ ਕੌਰ ਜੋ 35 ਵਰ੍ਹੇ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ, ਦੇ ਸਨਮਾਨ ਵਿਚ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਪ੍ਰਦੀਪ ਪੈਲੇਸ ਵਿਖੇ ਕਰਵਾਇਆ ਗਿਆ। ਇਸ ਮੌਕੇ ਉੱਚੇਚੇ ਤੌਰ ‘ਤੇ ਪੁੱਜੇ ਬੀ.ਈ.ਓ ਸ: ਸੁਖਦੇਵ ਸਿੰਘ ਔਜਲਾ ਨੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦਾ ਦਰਜਾ ਦਿੱਤਾ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਵੱਲੋਂ ਨਿਭਾਈ ਗਈ ਸ਼ਾਨਦਾਰ ਸੇਵਾ ਦੀ ਸ਼ਲਾਘਾ ਕੀਤੀ। ਸ੍ਰੀਮਤੀ ਕੁਲਵਿੰਦਰ ਕੌਰ ਦੇ ਪਤੀ ਸੇਵਾ ਮੁਕਤ ਬੀ.ਈ.ਓ ਸਾਧੂ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ, ਮਨਪ੍ਰੀਤ ਕੌਰ, ਦਿਲਬੀਰ ਸਿੰਘ ਬਿਧੀਪੁਰ, ਅਮਰਜੀਤ ਕੌਰ ਡਡਵਿੰਡੀ, ਅਮਰਜੀਤ ਰਾਮ, ਸ੍ਰੀਮਤੀ ਪ੍ਰਵੀਨ ਬੱਤਾ ਮੇਵਾ ਸਿੰਘ ਵਾਲਾ, ਸ੍ਰੀਮਤੀ ਗੁਲਜਿੰਦਰ ਕੌਰ ਠੱਟਾ ਨਵਾਂ, ਬਲਬੀਰ ਸਿੰਘ ਕਾਲਰੂ, ਬਲਦੇਵ ਸਿੰਘ ਤਾਸ਼ਪੁਰ, ਕਰਨੈਲ ਸਿੰਘ ਟਿੱਬਾ,ਹਰਮਿੰਦਰ ਸਿੰਘ, ਵਿਸ਼ਵ ਦੀਪਕ ਕਾਲੀਆ, ਗੁਰਦੇਵ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ, ਰਾਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ। ਇਸ ਮੌਕੇ ਬੀ.ਈ.ਓ ਸ: ਸੁਖਦੇਵ ਸਿੰਘ ਔਜਲਾ ਅਤੇ ਸਕੂਲ ਦੇ ਸਟਾਫ਼ ਵੱਲੋਂ ਸ੍ਰੀਮਤੀ ਕੁਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ