ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵ੍ਹੱਟਸਐਪ ਨੇ ਮੰਗਲਵਾਰ ਨੂੰ ਆਪਣਾ ਗਰੁੱਪ ਕਾਲਿੰਗ ਫੀਚਰ ਉਤਾਰ ਦਿੱਤਾ ਹੈ। ਇਹ ਫੀਚਰ ਦੋਵੇਂ, ਵੌਇਸ ਤੇ ਵੀਡੀਓ ਕਾਲਿੰਗ ਵਿੱਚ ਕੰਮ ਕਰੇਗਾ। ਕੰਪਨੀ ਨੇ iOS ਤੇ ਐਂਡ੍ਰੌਇਡ ਦੇ ਤਕਰੀਬਨ 1.5 ਬਿਲੀਅਨ ਵਰਤੋਂਕਾਰਾਂ ਲਈ ਇਹ ਸੁਵਿਧਾ ਜਾਰੀ ਕਰ ਦਿੱਤੀ ਹੈ।
ਨਵਾਂ ਗਰੁੱਪ ਕਾਲਿੰਗ ਫੀਚਰ ਇੱਕੋ ਸਮੇਂ ਚਾਰ ਲੋਕਾਂ ਨੂੰ ਕਾਲ ਕੀਤੀ ਜਾ ਸਕਦੀ ਹੈ। ਵ੍ਹੱਟਸਐਪ ਨੇ ਆਪਣੇ ਬਿਆਨ ਵਿੱਚ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਹੁਣ ਤੁਸੀਂ ਕਦੋਂ ਵੀ ਤੇ ਕਿਸੇ ਨੂੰ ਵੀ ਗਰੁੱਪ ਕਾਲ ਕਰ ਸਕਦੇ ਹੋ।
]ਗਰੁੱਪ ਕਾਲਿੰਗ ਲਈ ਸਭ ਤੋਂ ਪਹਿਲਾਂ ਵੌਇਸ ਜਾਂ ਵੀਡੀਓ ਕਾਲ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਹੋਰ ਦੋਸਤ ਨੂੰ ਵਿੱਚ ਸ਼ਾਮਲ ਕਰਨ ਲਈ ਸੱਜੇ ਪਾਸੇ ਉੱਪਰ ਵਾਲੇ ਪਾਸਿਓਂ ਐਡ ਪਾਰਟੀਸਿਪੈਂਟ ‘ਤੇ ਕਲਿੱਕ ਕਰੋ। ਜ਼ਿਕਰਯੋਗ ਹੈ ਕਿ ਇਸ ਸਮੇਂ ਯੂਜ਼ਰ ਦੋ ਬਿਲੀਅਨ ਤੋਂ ਵੀ ਵੱਧ ਮਿੰਟ ਰੋਜ਼ਾਨਾ ਵ੍ਹੱਟਸਐਪ ਕਾਲਿੰਗ ‘ਤੇ ਬਿਤਾਉਂਦੇ ਹਨ।