ਹਰ ਮੈਦਾਨ ਫਤਹਿ ਕਲੱਬ ਵੱਲੋਂ ਪੌਦੇ ਲਗਾਏ

53

ਹਰ ਮੈਦਾਨ ਫਤਹਿ ਕਲੱਬ (ਰਜਿ:) ਪੱਤੀ ਸਰਦਾਰ ਨਬੀ ਬਖ਼ਸ਼ ਵੱਲੋਂ ਆਪਣਾ ਪਲੇਠਾ ਪ੍ਰੋਗਰਾਮ ਪ੍ਰਧਾਨ ਨਰਿੰਦਰ ਸਿੰਘ ਤੇ ਜਨਰਲ ਸਕੱਤਰ ਹਰਨੇਕ ਸਿੰਘ ਦੀ ਅਗਵਾਈ ਵਿਚ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਤੇ ਪੰਜਾਬ ‘ਚ ਰੁੱਖਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕੀਤਾ, ਜਿਸ ਤਹਿਤ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਪਿੰਡ ਵਿਚ ਵੱਖ-ਵੱਖ ਕਿਸਮ ਦੇ ਰੁੱਖ ਲਗਾਏ ਗਏ ਅਤੇ ਲੋਕਾਂ ਨੂੰ ਰੁੱਖਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕੀਤਾ। ਕਲੱਬ ਦੇ ਜਨਰਲ ਸਕੱਤਰ ਹਰਨੇਕ ਸਿੰਘ ਨੇ ਲੋਕਾਂ ਨੂੰ ਰੁੱਖਾਂ ਪ੍ਰਤੀ ਸੁਚੇਤ ਹੋਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਰੁੱਖਾਂ ਤੇ ਮਨੁੱਖ ਦਾ ਜੀਵਨ ਸਦੀਆਂ ਪੁਰਾਣਾਂ ਹੈ ਤੇ ਰੁੱਖਾਂ ਤੋਂ ਬਿਨਾਂ ਧਰਤੀ ਤੇ ਜੀਵਨ ਸੰਭਵ ਹੀ ਨਹੀਂ ਹੋ ਸਕਦਾ। ਪੌਦੇ ਲਗਾਉਣ ਸਮੇਂ ਨਰਿੰਦਰ ਸਿੰਘ, ਹਰਨੇਕ ਸਿੰਘ, ਮਲਕੀਤ ਸਿੰਘ, ਸਾਧੂ ਸਿੰਘ, ਪਿਆਰਾ ਸਿੰਘ, ਤਰਸੇਮ ਸਿੰਘ ਡਰਾਈਵਰ, ਜਤਿੰਦਰਪਾਲ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਲਵਪ੍ਰੀਤ ਸਿੰਘ, ਗੁਰਬਿੰਦਰਜੀਤ ਸਿੰਘ, ਪਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਸਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਤਸਵੀਰ