ਹਰ ਬੰਦਾ ਬੁਰਿਆਈ ਤੋਂ ਦੂਰ ਰਹਿੰਦਾ ਏ,
ਕੀ ਕਰੇ ਜਦ ਦੁਸ਼ਮਣ ਆਣ ਬਰੂਹੀਂ ਬਹਿੰਦਾ ਏ।
ਹਰ ਬੰਦਾ ਬੁਰਿਆਈ ਤੋਂ———–
ਇਲਜ਼ਾਮ ਵੀ ਲਾਉਂਦਾ ਉਹ ਜਿਸ ਨੂੰ ਇਸ ਦੀ ਸਾਰ ਨਹੀ,
ਬਿਨਾ ਪਰਾਂ ਦੇ ਅੰਬਰੀਂ ਹੁੰਦੀ ਕਦੇ ਉਡਾਰ ਨਹੀ।
ਕਿੰਨਾ ਚਿਰ ਭਲਾ ਕੌਣ ਕਿਸੇ ਦੀ ਘੂਰ ਸਹਿੰਦਾ ਏ,
ਹਰ ਬੰਦਾ ਬੁਰਿਆਈ ਤੋਂ—————
ਨਿੱਕੀ ਜਿਹੀ ਗੱਲ ਝਗੜੇ ਦਾ ਸਬੱਬ ਬਣ ਜਾਂਦਾ,
ਪਤਾ ਉਦੋ ਲੱਗਦਾ ਜਦ ਚਾਰ ਚਪੇੜਾ ਧਰ ਜਾਂਦਾ।
ਦੂਜੇ ਦਿਨ ਆ ਉਹੀ ਹੌਲੀ ਜਿਹੀ ਸੌਰੀ ਕਹਿੰਦਾ ਏ,
ਹਰ ਬੰਦਾ ਬੁਰਿਆਈ ਤੋਂ—————–
ਬੇਕਦਰੇ ਲੋਕਾਂ ਵਿੱਚ ਚੁੱਕਣਾ ਬਿੰਦਰ ਮਾਰ ਜਾਂਦੀ,
ਪਿੱਠ ਪਿੱਛੇ ਕੋਈ ਵਾਰ ਕਰੇ ਕਿਸੇ ਨੂੰ ਬੇਵਫਾਈ ਤਾਰ ਜਾਂਦੀ।
ਕੋਲੀਆਂ ਵਾਲ ਵਾਲਾ ਤਾਂ ਹਰ ਦੁੱਖ ਹੱਸ-ਹੱਸ ਸਹਿੰਦਾ ਏ,
ਹਰ ਬੰਦਾ ਬੁਰਆਈ ਤੋ ਦੂਰ ਰਹਿੰਦਾ ਏ।
ਹਰ ਬੰਦਾ ਬੁਰਆਈ ਤੋ ਦੂਰ ਰਹਿੰਦਾ ਏ।
ਬਿੰਦਰ ਕੋਲੀਆਂਵਾਲ ਵਾਲਾ