ਸ.ਸ.ਸ.ਸਕੂਲ ਤਲਵੰਡੀ ਚੌਧਰੀਆਂ ਵਿਖੇ ਓਜੋਨ ਦਿਵਸ ਮਨਾਇਆ ਗਿਆ *

49

ਅੱਜ ਸ.ਸ.ਸ.ਸਕੂਲ ਤਲਵੰਡੀ ਚੌਧਰੀਆਂ ਵਿੱਚ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰੂਪ ਲਾਲ ਰੂਪ ਸਟੇਟ ਅਵਾਰਡੀ ਦੇ ਦਿਸ਼ਾ ਨਿਰਦੇਸਾਂ ਤਹਿਤ ਪ੍ਰਿਸੀਪਲ ਭਗਵਾਨ ਸਿੰਘ ਦੀ ਯੋਗ ਅਗਵਾਈ ਵਿੱਚ ਓਜੋਨ ਪਰਤ ਦੀ ਸੁਰੱਖਿਆ ਸਬੰਧੀ ਸਗਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੇ ਭਾਸ਼ਨ ਅਤੇ ਲੇਖ ਪ੍ਰਤੀ ਯੋਗਤਾਵਾਂ ਕਰਵਾਈਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਹਰਭਜਨ ਸਿੰਘ ਸਾਇਸ ਮਾਸਟਰ ਨੇ ਵਿਦਿਆਰਥੀਆਂ ਨੂੰ ਓਜੋਨ ਪਰਤ ਕੀ ਹੈ ਇਸ ਦੀ ਮਹੱਤਤਾ ਅਤੇ ਇਸ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਭਗਵਾਨ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ ਅਤੇ ਵਧੇਰੇ ਰੁੱਖ ਲਗਾਉਣ ਲਈ ਕਿਹਾ। ਸਮਾਗਮ ਵਿੱਚ ਵਧੀਆ ਕਾਰਗੁਜਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਈਕੋ ਕਲੱਬ ਦੇ ਬੱਚਿਆਂ ਨੇ ਰੁੱਖਾਂ ਦੀ ਦੇਖਭਾਲ ਦਾ ਪ੍ਰਣ ਲਿਆ। ਇਸ ਮੌਕੇ ਤੇ ਸੁਖਦੇਵ ਸਿੰਘ ਸੰਧੂ, ਜਸਵਿੰਦਰ ਸਿੰਘ, ਅਵਤਾਰ ਸਿੰਘ ਸੰਧੂ, ਅਮਰੀਕ ਸਿੰਘ ਜੋਸਨ, ਮੈਡਮ ਕੁਲਬੀਰ ਕੌਰ, ਸ਼੍ਰੀਮਤੀ ਨੀਲਮ ਜੈਨ, ਮੈਡਮ ਕਾਂਤਾ, ਰਾਜਵਿੰਦਰ ਸਿੰਘ, ਸੰਤੋਖ ਸਿੰਘ, ਸੂਬਾ ਸਿੰਘ, ਬਲਵਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਨਵਨੀਤ ਕੌਰ ਅਤੇ ਗੁਰਮੀਤ ਕੌਰ ਹਾਜਰ ਸਨ। ਸਟੇਜ ਸੰਚਾਰਨ ਸਾਇਸ ਮਾਸਟਰ ਹਰਭਜਨ ਸਿੰਘ ਨੇ ਕੀਤਾ।