ਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ, ਉਥੇ ਹੀ ਪਿੰਡ ਠੱਟਾ ਨਵਾਂ ਦੇ ਕਿਸਾਨ ਗੁਲਜਾਰ ਸਿੰਘ ਮੇਮੀ ਸਪੁੱਤਰ ਸ. ਮੋਤਾ ਸਿੰਘ ਮੋਮੀ ਦੇ ਖੇਤਾਂ ਵਿਚ ਬਿਲਕੁਲ ਕੁਦਰਤੀ ਤਰੀਕੇ ਨਾਲ ਇਕ ਸ਼ਲਗਮ ਪੈਦਾ ਕੀਤਾ ਹੈ ਜੋ ਕਿ ਕਰੀਬ 5 ਕਿੱਲੋ 300 ਗਰਾਮ ਦਾ ਹੈ।। ਕਿਸਾਨ ਗੁਲਜਾਰ ਸਿੰਘ ਮੋਮੀ ਨੇ ਦੱਸਿਆ ਕਿ ਸ਼ਲਗਮ ਬਿਲਕੁਲ ਕੁਦਰਤੀ ਢੰਗ ਨਾਲ ਪਾਲਿਆ ਹੈ ਅਤੇ ਇਸ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ। ਤਸਵੀਰ