ਸੰਭਲ ਜਾਓ !!! ਸੁਧਰ ਜਾਓ !!! ਰਹਿਮ ਕਰੋ !!!-ਸੁਰਜੀਤ ਕੌਰ ਬੈਲਜ਼ੀਅਮ Click to read..

85

 

Untitled-1 copy

ਅਣਗਿਣਤ, ਅਣਚਾਹੇ ਤੇ ਅਣਪਛਾਤੇ, ਅਨੇਕਾਂ ਤੂਫ਼ਾਨਾਂ ਨੂੰ ਸੀਨੇ ਚ ਦਬਾਏ ਹੋਏ।

ਬੇਵਜ੍ਹਾ, ਬੇਉਮੀਦ ਤੇ ਬੇਵਕਤੀ, ਕਈ ਚੋਟਾਂ ਹਿਰਦੇ ਤੇ ਖਾਏ ਹੋਏ।

ਚੁੱਪ-ਚਾਪ ਖੜ੍ਹੀ ਹੈ ਅਡੋਲ ਧਰਤੀ, ਕੁੱਝ ਵੀ ਨਾ ਰਹੀ ਅੱਜ ਬੋਲ ਧਰਤੀ।

ਪਰ ਅੰਦਰ ਹੀ ਅੰਦਰ ਤਿਲਮਿਲਾਉਂਦੀ ਹੋਈ, ਰਿੱਝਦੀ ਹੋਈ, ਕੁੜ੍ਹਦੀ ਹੋਈ……

ਬੇਸ਼ੱਕ, ਅੱਜ ਇਹ ਖਮੋਸ਼ ਹੈ……..

ਪਰ, ਮਨ ਵਿੱਚ ਬੜਾ ਅਕਰੋਸ਼ ਹੈ।

ਤੇ ਇਹ ਅਕਰੋਸ਼……!

ਕਦੋਂ ਲਾਵਾ ਬਣ ਫ਼ਟ ਜਾਵੇ, ਸਭ ਹੋ ਜਾਵੇ ਭਸਮ, ਹੋ ਨਸ਼ਟ ਜਾਵੇ,

ਉਸ ਤੋਂ ਪਹਿਲਾਂ ਹੀ…..

ਸਮੇਂ ਦੇ ਹਾਕਮੋਂ…ਸੰਭਲ ਜਾਓ !

ਵਕਤ ਦੇ ਦਰਿੰਦਿਓ…ਸੁਧਰ ਜਾਓ !

ਬੇਰਹਿਮੀਓ, ਬੇਦਰਦੀਓ…ਰਹਿਮ ਕਰੋ !

ਕਦੇ ਤਾਂ ਪਿਆਰ ਦੇ ਬੀਜ ਖਿਲਾਰੋ,

ਕਦੇ ਤਾਂ ਵਿਸ਼ਵਾਸ਼ ਨਾਲ ਪੁਕਾਰੋ,

ਹਿਰਦਾ ਇਹਦਾ ਹੈ ਬੜਾ ਵਿਸ਼ਾਲ, ਦੇਊ ਰੌਸ਼ਨੀ, ਖੁਦ ਬਲੂ ਬਣ ਮਸ਼ਾਲ।

ਇਹ ਨਹੀਂ ਹੋਈ ਹਾਲੇ ਬੰਜਰ, ਨਾ ਉਤਾਰੋ ਸੀਨੇ ਇਹਦੇ ਖੰਜਰ।

ਸੰਭਲ ਜਾਓ !!! ਸੁਧਰ ਜਾਓ !!! ਰਹਿਮ ਕਰੋ !!!

-ਸੁਰਜੀਤ ਕੌਰ ਬੈਲਜ਼ੀਅਮ