ਗੁਰੂ ਦੇ ਗਿਆਨ ਤੇ ਜੋ ਟਿਕੀ ਹੈ ਜੋ ਜ਼ਿੰਦਗੀ,
ਫਿਕਰਾਂ ਚ’ ਰਹਿ ਕੇ ਵੀ ਜੋ ਕੱਟਦੀ ਹੈ ਜ਼ਿੰਦਗੀ,
ਬੰਨ੍ਹ ਦੀ ਸੀ ਸਿਹਰਾ ਨਾਲ-ਨਾਲ ਉਹਨਾਂ ਜ਼ਿੰਦਗੀ,
ਗੁਰੂ ਬਿਨ ਗਿਆਨ ਕਾਹਦਾ ਸਿੱਖ ਦੀ ਹੈ ਜ਼ਿੰਦਗੀ।
ਦਿੰਦੀ ਸੀ ਜੋ ਹੋਕਾ ਹਾਰ ਜਿੱਤ ਦਾ ਸਿਖਾਉਣ ਦਾ,
ਉਹੀ ਸੀ ਜੋ ਗੋਰ ਕੋਜਾ ਫਰਮਾਉਣ ਦਾ,
ਵਾਂਝੇ ਨਾ ਰਹਿ ਜਾਣਾ ਨਵੀ ਪੀੜ੍ਹੀ ਦੀਓ ਬੱਚਿਓ,
ਗੁਰੂ ਬਿਨ ਗਿਆਨ ਕਾਹਦਾ ਸਿੱਖ ਲੈਣਾ ਬੱਚਿਓ।
ਪਲ-ਪਲ ਕੱਟਕੇ ਹੀ ਹੋਣਾ ਹੈ ਤਜੁਰਬਾ,
ਸਮੇਂ ਦੀ ਹੀ ਕਦਰ ਨਾਲ ਚੱਲਦੀ ਹੈ ਜਿੰਦਗੀ,
ਰੌਣਾ ਪੈਂਦਾ ਬਾਰ-ਬਾਰ ਵਕਤ ਗੁਜਾਰ ਕੇ,
ਗੁਰੂ ਬਿਨ ਗਿਆਨ ਕਾਹਦਾ ਸਿੱਖ ਲੈਣਾ ਆਣ ਕੇ।
ਸੰਦੇਸ਼ ਪਰਮਿੰਦਰ ਦਾ ਸਾਭ ਲਵੋ ਪੱਲ੍ਹੇ ਬੰਨ੍ਹ ਕੇ,
ਜ਼ਿੰਦਗੀ ਹੈ ਜਿਉਣੀ ਕੰਡਿਆਂ ਉੱਤੇ ਚਲ-ਚਲ ਕੇ,
ਹੋਵੇ ਨਾ ਯਕੀਨ ਸਿੱਖ ਲੈਣਾ ਆਪ ਵੀ,
ਗੁਰੂ ਬਿਨ ਗਿਆਨ ਕਾਹਦਾ ਸਿੱਖ ਲੈਣਾ ਜਾਣ ਕੇ।
ਪਰਮਿੰਦਰ ਸਿੰਘ ਚਾਨਾ