ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 179ਵਾਂ ਸ਼ਹੀਦੀ ਜੋੜ ਮੇਲਾ 27ਆਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।

61

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ 3 ਰੋਜ਼ਾ ਜੋੜ ਮੇਲਾ 27ਆਂ ਮਿਤੀ 9 ਮਈ 2013 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮਿਤੀ 7 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਹੋਈ। ਮਿਤੀ 8 ਮਈ 2013 ਸ਼ਾਮ ਨੂੰ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਰਸ਼ਪਾਲ ਸਿੰਘ ਪਾਲ, ਕੰਵਰ ਇਕਬਾਲ, ਪ੍ਰਿੰਸੀਪਲ ਚੰਨਣ ਸਿੰਘ ਹਰਗੋਬਿੰਦਪੁਰੀ, ਸੁਜਾਨ ਸਿੰਘ ਸੁਜਾਨ, ਗੁਰਦਿਆਲ ਸਿੰਘ ਕਾਂਜਲੀ, ਡਾ. ਹਰੀ ਸਿੰਘ ਜਾਚਕ, ਆਸੀ ਈਸ਼ਪੁਰੀ, ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ ਬਾਬਾ ਬੀਰ ਸਿੰਘ ਜੀ ਦਾ ਜੀਵਨ ਕਵਿਤਾ ਵਿੱਚ ਸੁਨਾਇਆ। ਮਿਤੀ 9 ਮਈ ਨੂੰ 33 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਦੀਵਾਨ ਸੱਜੇ। ਜਿਸ ਵਿੱਚ ਗਿਆਨੀ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ, ਪ੍ਰੋ. ਸੁਰਜੀਤ ਸਿੰਘ ਹਰਦਾਸਪੁਰ ਦਾ ਢਾਡੀ ਜਥਾ, ਗਿਆਨੀ ਅਵਤਾਰ ਸਿੰਘ ਦੂਲੋ੍ਵਾਲ ਵਾਲਿਆਂ ਦਾ ਕਵੀਸ਼ਰੀ ਜਥਾ, ਭਾਈ ਚਰਨਜੀਤ ਸਿੰਘ ਚੰਨ ਦਾ ਕਵੀਸ਼ਰੀ ਜਥਾ ਅਤੇ ਭਾਈ ਜਸਵੰਤ ਸਿੰਘ ਸ਼ਾਂਤ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਲਾਕੇ ਦੇ ਸੰਤ ਮਹਾਂਪੁਰਸ਼ਾਂ ਨੇ ਵੀ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ, ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸਕੂਲ ਠੱਟਾ, ਟਿੱਬਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ, ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਗਈ। ਇਸ ਮੌਕੇ ਕੌਮਨਿਸਟ ਪਾਰਟੀ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਡਾ: ਜੋਗਿੰਦਰ ਦਿਆਲ ਮੈਂਬਰ ਕੌਮੀ ਕੌਾਸਲ ਸੀ.ਪੀ.ਆਈ ਨੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ 179ਵੇਂ ਸ਼ਹੀਦੀ ਦਿਵਸ ਦੇ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕਪੂਰਥਲਾ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਪੁਰਾਣਾ ਵਿਖੇ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਰਮਾਏਦਾਰ ਪਾਰਟੀਆਂ ਦੀਆਂ ਸੰਸਾਰ ਬੈਂਕ ਦੇ ਮਗਰ ਲੱਗ ਕੇ ਜਿਹੜੀਆਂ ਨੀਤੀਆਂ ਚਲਾਈਆਂ ਹਨ, ਉਸਨੇ ਦੋਸ਼ ਨੂੰ ਆਰਥਿਕ, ਰਾਜਸੀ ਤੇ ਸਮਾਜਿਕ ਤੌਰ ‘ਤੇ ਰਸਾਤਲ ਵਿਚ ਪਹੁੰਚਾ ਦਿੱਤਾ ਹੈ ਤੇ ਸਾਡੇ ਦੇਸ਼ ਦਾ ਨਾਮ ਭਿ੍ਸ਼ਟਾਚਾਰੀਆਂ ਦੇ ਦੇਸ਼ ਵਜੋਂ ਮਸ਼ਹੂਰ ਹੋ ਰਿਹਾ ਹੈ।ਇਸ ਸਾਰੇ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਠੱਟਾ ਦੀ ਵੈਬਸਾਈਟ wwww.thatta.in ਤੇ ਗੈਲਰੀ ਵਿੱਚ ਦੇਖੀਆਂ ਜਾ ਸਕਦੀਆਂ ਹਨ। ਇਸ ਸਾਰੇ ਸਮਾਗਮ ਦਾ ਸਿੱਧਾ ਪ੍ਰਸਾਰਣ ਪਿੰਡ ਦੀ ਵੈਬਸਾਈਟ ਤੇ ਵਿਦੇਸ਼ੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਗਿਆ।