ਸੰਤ ਬਾਬਾ ਖੜਗ ਸਿੰਘ ਜੀ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ *

33

ਸਮੂਹ ਨਗਰ ਨਿਵਾਸੀ ਪਿੰਡ ਦੰਦੂਪੁਰ, ਗਰਾਮ ਪੰਚਾਇਤ ਤੇ ਨਗਰ, ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਖੜਗ ਸਿੰਘ ਦੇ ਜਨਮ ਅਸਥਾਨ ਪਿੰਡ ਦੰਦੂਪੁਰ ਵਿਖੇ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਗਏ ਹਨ। 28 ਸ੍ਰੀ ਅਖੰਡ ਪਾਠਾਂ ਦੇ ਭੋਗ 27 ਅਕਤੂਬਰ ਨੂੰ ਪਾਏ ਜਾਣਗੇ, ਉਪਰੰਤ ਭਾਰੀ ਦਿਵਾਨ ਸੱਜਣਗੇ ਜਿਸ ‘ਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜਥੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਨਿਹਾਲ ਕਰਨਗੇ। ਇਸ ਤੋਂ ਬਾਅਦ ਕਬੱਡੀ ਓਪਨ ਪਿੰਡ ਪੱਧਰ ਦੀਆਂ ਟੀਮਾਂ ਦੇ ਫ਼ਸਵੇਂ ਮੁਕਾਬਲੇ ਹੋਣਗੇ, ਜਿਸ ਦੌਰਾਨ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਇਸ ਸਬੰਧੀ ਸੰਤ ਬਾਬਾ ਖੜਗ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ, ਜਗੀਰ ਸਿੰਘ ਨੇ ਦੱਸਿਆ ਕਿ 26 ਅਕਤੂਬਰ ਨੂੰ 65 ਕਿੱਲੋ ਭਾਰ ਵਰਗ ਦੇ ਕਬੱਡੀ ਮੈਚ ਵਿਚ ਸੈਮੀਫਾਈਨਲ ਜੇਤੂ ਟੀਮ ਦੰਦੂਪੁਰ ਤੇ ਭੁਲਾਣਾ ਦਾ ਫਾਈਨਲ ਮੈਚ ਵੀ ਖੇਡਿਆ ਜਾਵੇਗਾ। 28 ਅਕਤੂਬਰ ਦਿਨ ਐਤਵਾਰ ਨੂੰ ਸੰਤ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੇ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਦੀ ਦੌੜ ਕਰਵਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਸਰਪੰਚ ਜੋਗਿੰਦਰ ਸਿੰਘ, ਤਜਿੰਦਰ ਸਿੰਘ, ਰਜਿੰਦਰ ਸਿੰਘ, ਕਸ਼ਮੀਰ ਸਿੰਘ ਬਿੱਟੂ, ਡਾ: ਅਮਰਜੀਤ ਸਿੰਘ, ਬਲਵੀਰ ਸਿੰਘ ਏ.ਐਸ.ਆਈ, ਕਰਮਬੀਰ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਬੰਤਾ ਸਿੰਘ ਨਿਹੰਗ, ਜਥੇਦਾਰ ਕਸ਼ਮੀਰ ਸਿੰਘ ਫੌਜੀ, ਮਾਸਟਰ ਹਰਜਿੰਦਰ ਸਿੰਘ, ਮਾਸਟਰ ਚਮਨ ਲਾਲ ਆਦਿ ਹਾਜ਼ਰ ਸਨ।