ਸੰਤ ਬਲਬੀਰ ਸਿੰਘ ਸੀਚੇਵਾਲ ਸਿਡਨੀ ‘ਚ ‘ਪੰਜਾਬੀਅਤ ਦਾ ਮਾਣ’ ਐਵਾਰਡ ਨਾਲ ਸਨਮਾਨਿਤ

97

ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਅਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਵਿਖੇ ਸੰਸਦ ਹਾਊਸ ‘ਚ ‘ਪੰਜਾਬੀਅਤ ਦਾ ਮਾਣ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਪੰਜਾਬੀ ਕੌਾਸਲ ਆਫ਼ ਆਸਟ੍ਰੇਲੀਆ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸੰਤ ਸੀਚੇਵਾਲ ਨੂੰ ਇਹ ਸਨਮਾਨ ਸੂਬੇ ਦੇ ਪ੍ਰੀਮੀਅਰ ਦੀ ਨੁਮਾਇੰਦਗੀ ਕਰਦੇ ਕੈਵਿਨਕੌਨੋਲੀ ਅਤੇ ਵਿਰੋਧੀ ਧਿਰ ਦੇ ਨੇਤਾ ਜੌਹਨ ਰਾਬਰਟਸਨ ਵੱਲੋਂ ਦਿੱਤਾ ਗਿਆ। ਇਸ ਮੌਕੇ ਆਸਟ੍ਰੇਲੀਆ ‘ਚ ਦਸਤਾਰ ਦੀ ਲੜਾਈ ਜਿੱਤਣ ਵਾਲੇ ਐਾਬੂਲੈਂਸ ਅਫ਼ਸਰ ਰੇਸ਼ਮ ਸਿੰਘ ਅਤੇ ਗਾਹਕ ਨੂੰ ਲੱਖਾਂ ਡਾਲਰ ਮੋੜਨ ਵਾਲੇ ਇਮਾਨਦਾਰ ਟੈਕਸੀ ਡਰਾਈਵਰ ਲਖਵਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਸਟ੍ਰੇਲੀਆ ‘ਚ ਕਬੱਡੀ ਦੇ 25 ਵਰੇ੍ਹ ਪੂਰੇ ਹੋਣ ‘ਤੇ ਪੁਰਾਣੇ ਕਬੱਡੀ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਮਨਿੰਦਰ ਸਿੰਘ, ਮਨਧੀਰ ਸੰਧਾ, ਰਾਜਵੰਤ ਸਿੰਘ, ਪ੍ਰਭਜੋਤ ਸੰਧੂ, ਡਿੰਪੀ ਸੰਧੂ ਅਤੇ ਬਲਰਾਜ ਸੰਘਾ ਆਦਿ ਹਾਜ਼ਰ ਸਨ। (Source Ajit) ਤਸਵੀਰਾਂ-ਬਲਵਿੰਦਰ ਸਿੰਘ ਧਾਲੀਵਾਲ