ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਮਿਤੀ 18 ਸਤੰਬਰ-2011 ਦਿਨ ਐਤਵਾਰ ਨੂੰ ਬੜੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਇਹ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਈਆਂ ਜਿਸ ਵਿੱਚ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੇ ਵਾਸੀਆਂ ਵੱਲੋਂ ਬੜੇ ਚਾਅ ਨਾਲ ਹਿੱਸਾ ਲਿਆ ਗਿਆ। ਪ੍ਰਮੁੱਖ ਤੌਰ ਤੇ ਅਜ਼ਾਦ ਉਮੀਦਵਾਰ-ਸ. ਦਵਿੰਦਰ ਸਿੰਘ ਢਪੱਈ, ਪੰਥਕ ਮੋਰਚੇ ਦੇ ਉਮੀਦਵਾਰ-ਸ. ਜਗੀਰ ਸਿੰਘ ਵਡਾਲਾ ਅਤੇ ਅਕਾਲੀ ਦਲ ਅਤੇ ਸੰਤ ਸਮਾਜ ਸਾਂਝੇ ਉਮੀਦਵਾਰ ਸ. ਜਰਨੈਲ ਸਿੰਘ ਡੋਗਰਾਂਵਾਲਾ ਦੇ ਹੱਕ ਵਿੱਚ ਬੂਥ ਲਗਾਏ ਗਏ। ਸਾਰੇ ਪਾਰਟੀ ਵਰਕਰਾਂ ਨੇ ਬਿਨਾਂ ਕਿਸੇ ਵੈਰ-ਵਿਰੋਧ ਦੇ ਕੰਮ ਕੀਤਾ। ਕੁੱਲ੍ਹ 705 ਵੋਟਾਂ ਵਿੱਚੋਂ 535 ਵੋਟ ਪੋਲ ਹੋਈ। ਜਿਨ੍ਹਾਂ ਵਿੱਚੋਂ 4 ਵੋਟਾਂ ਕੈਂਸਲ ਹੋਈਆਂ।
ਨਤੀਜਾ
ਸ.ਦਵਿੰਦਰ ਸਿੰਘ ਢਪੱਈ-ਚੋਣ ਨਿਸ਼ਾਨ ਮੋਰ-170 ਵੋਟਾਂ
ਸ.ਜਗੀਰ ਸਿੰਘ ਵਡਾਲਾ-ਚੋਣ ਨਿਸ਼ਾਨ ਟਰੱਕ-126 ਵੋਟਾਂ
ਸ.ਜਰਨੈਲ ਸਿੰਘ ਡੋਗਰਾਂਵਾਲਾ-ਚੋਣ ਨਿਸ਼ਾਨ ਟ੍ਰੈਕਟਰ-235 ਵੋਟਾਂ
ਤਸਵੀਰਾਂ ਦੇਖਣ ਲਈ ਉਮੀਦਵਾਰ ਦੇ ਨਾਮ ਤੇ ਕਲਿੱਕ ਕਰੋ—–> ਸ. ਦਵਿੰਦਰ ਸਿੰਘ ਢਪੱਈ ———– ਸ. ਜਗੀਰ ਸਿੰਘ ਵਡਾਲਾ ———– ਸ. ਜਰਨੈਲ ਸਿੰਘ ਡੋਗਰਾਂਵਾਲਾ