ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਮੀਟਿੰਗ *

38

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਪੁਰਬ 21 ਸਤੰਬਰ ਨੂੰ ਆ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਦੀਆਂ ਸੰਗਤਾਂ ਤਿਆਰੀਆਂ ਕਰ ਰਹੀਆਂ ਹਨ। ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ‘ਚ ਨਗਰ ਕੀਰਤਨ ਤੁਰੇਗਾ। ਇਸ ਸਬੰਧ ‘ਚ ਸਬ-ਤਹਿਸੀਲ ਤਲਵੰਡੀ ਚੌਧਰੀਆਂ ਦੇ ਸਰਪੰਚ ਹਰਜਿੰਦਰ ਸਿੰਘ ਤੇ ਕਮੇਟੀ ਪ੍ਰਧਾਨ ਤਰਸੇਮ ਸਿੰਘ ਜੋਸਨ ਦੀ ਅਗਵਾਈ ‘ਚ ਵਿਸ਼ਾਲ ਇੱਕਤਰਤਾ ਹੋਈ। ਫੈਸਲਾ ਕਰਨ ਉਪਰੰਤ ਇਸ ਸਮਾਗਮ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਮੀਟਿੰਗ ‘ਚ ਜਗੀਰ ਸਿੰਘ ਨੰਬਰਦਾਰ, ਬਲਜੀਤ ਸਿੰਘ ਬੱਲੀ, ਕੁਲਵਿੰਦਰ ਸਿੰਘ ਸੰਧੂ, ਪਰਸਨ ਲਾਲ ਸਾਰੇ ਪੰਚਾਇਤ ਮੈਂਬਰ ਉਂਕਾਰ ਸਿੰਘ, ਉਪ ਚੇਅਰਮੈਨ ਜਗੀਰ ਸਿੰਘ ਲੰਬੜ, ਤਰਸੇਮ ਸਿੰਘ ਮੋਮੀ, ਪ੍ਰਮੋਦ ਕੁਮਾਰ ਪੱਪੂ, ਬਲਵਿੰਦਰ ਸਿੰਘ ਤੁੜ, ਹਰਭਜਨ ਸਿੰਘ ਘੁੰਮਣ, ਹਰਦਿਆਲ ਸਿੰਘ, ਗਿਆਨ ਸਿੰਘ ਮਾਢਲੀਆ, ਸੁਖਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਬੱਬ, ਤੀਰਥ ਸਿੰਘ ਚਾਨਾ ਤੇ ਕਸ਼ਮੀਰ ਸਿੰਘ ਸੰਧੂ ਆਦਿ ਹਾਜ਼ਰ ਸਨ।