ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਟੂਰਨਾਮੈਂਟ ਅੱਜ ਤੋਂ।

77

ਦਸਮ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਦਸਮੇਸ਼ ਸਪੋਰਟਸ ਕਲੱਬ ਟਿੱਬਾ ਵੱਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟ ਦੇ ਸਬੰਧ ਵਿਚ ਇਕ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਪੋਰਟਸ ਕਲੱਬ ਦੇ ਸਰਪ੍ਰਸਤ ਜਗੀਰ ਸਿੰਘ, ਸਕੱਤਰ ਹਰਜਿੰਦਰ ਸਿੰਘ, ਖ਼ਜ਼ਾਨਚੀ ਕੁਲਬੀਰ ਸਿੰਘ ਕਾਲੀ, ਸੁਰਜੀਤ ਸਿੰਘ, ਕਸ਼ਮੀਰ ਸਿੰਘ, ਚਰਨਜੀਤ ਸਿੰਘ, ਮਾ.ਬਲਜੀਤ ਸਿੰਘ ਤੋਂ ਇਲਾਵਾ ਸਰਪੰਚ ਬਲਜੀਤ ਸਿੰਘ, ਸਵਰਨ ਸਿੰਘ ਪੰਚਾਇਤ ਮੈਂਬਰ, ਮਾ. ਸੇਵਾ ਸਿੰਘ ਟਿੱਬਾ, ਜਥੇਦਾਰ ਬਲਦੇਵ ਸਿੰਘ, ਇੰਦਰਜੀਤ ਸਿੰਘ ਅਤੇ ਅਮਰੀਕ ਸਿੰਘ ਚਾਨਾ ਨੇ ਭਾਗ ਲਿਆ | ਟੂਰਨਾਮੈਂਟ ਸੰਬੰਧੀ ਹੋਏ ਵਿਚਾਰਾਂ ਅਨੁਸਾਰ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਪ੍ਰੋ.ਬਲਜੀਤ ਸਿੰਘ ਸਰਪੰਚ ਟਿੱਬਾ ਅਤੇ ਟੂਰਨਾਮੈਂਟ ਕਮੇਟੀ ਕਰੇਗੀ | ਫ਼ੈਸਲੇ ਅਨੁਸਾਰ 58 ਕਿੱਲੋਗਰਾਮ ਅਤੇ 70 ਕਿੱਲੋਗਰਾਮ ਵਰਗ ਭਾਰ ਦੇ ਕਬੱਡੀ ਮੈਚ 16 ਜਨਵਰੀ ਨੂੰ ਹੋਣਗੇ ਜਦਕਿ ਓਪਨ ਕਬੱਡੀ ਪਿੰਡ ਪੱਧਰ ਸੱਦੇ ਤੇ ਸੱਦੀਆਂ ਟੀਮਾਂ 17 ਜਨਵਰੀ ਦੀ ਸਵੇਰ ਨੂੰ ਖੇਡਣਗੀਆਂ