ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦੇ ਗੁਰਪੁਰਬ ਦੇ ਸਬੰਧ ਵਿਚ ਦਸਮੇਸ਼ ਸਪੋਰਟਸ ਕਲੱਬ ਟਿੱਬਾ ਵੱਲੋਂ ਗਾ੍ਰਮ ਪੰਚਾਇਤ ਟਿੱਬਾ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ 58 ਕਿਲੋਗਰਾਮ, 70 ਕਿੱਲੋ ਗ੍ਰਾਮ ਵਰਗ ਭਾਰ ਅਤੇ ਓਪਨ ਕਬੱਡੀ ਕਲੱਬਾਂ ਦੀਆਂ 50 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਪਹਿਲੇ ਦਿਨ ਭਾਰ ਵਰਗ ਦੇ ਮੈਚ ਕਰਵਾਏ ਗਏ | ਟੂਰਨਾਮੈਂਟ ਦਾ ਉਦਘਾਟਨ ਦਸਮੇਸ਼ ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਚਾਨਾ ਅਤੇ ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ ਅਤੇ ਕਲੱਬ ਮੈਂਬਰ ਪੰਚਾਇਤ ਮੈਂਬਰਾਂ ਨੇ ਕੀਤਾ | ਖਿਡਾਰੀਆਂ ਨੂੰ ਆਸ਼ੀਰਵਾਦ ਕਲੱਬ ਦੇ ਸਕੱਤਰ ਹਰਜਿੰਦਰ ਸਿੰਘ ਸਰਪ੍ਰਸਤ ਜਗੀਰ ਸਿੰਘ, ਕੈਸ਼ੀਅਰ ਕੁਲਬੀਰ ਸਿੰਘ ਕਾਲੀ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਜਥੇਦਾਰ ਬਲਦੇਵ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ ਬੱਬਾ, ਜਗਦੇਵ ਸਿੰਘ ਲਾਡੀ, ਕੁਲਵਿੰਦਰ ਸਿੰਘ ਕਿੰਦਾ, ਸੀਨੀਅਰ ਮੈਂਬਰ ਪੰਚਾਇਤ ਸਵਰਨ ਸਿੰਘ, ਇੰਦਰਜੀਤ ਸਿੰਘ, ਸਾਬਕਾ ਐਸ.ਓ, ਰਤਨ ਸਿੰਘ ਰੱਤੂ, ਜੋਗਿੰਦਰ ਸਿੰਘ, ਬੀਬੀ ਜਗੀਰ ਕੌਰ, ਰਾਜਬੀਰ ਕੌਰ, ਸਾਬਕਾ ਬੀ.ਪੀ.ਈ.ਓ ਸੇਵਾ ਸਿੰਘ ਟਿੱਬਾ ਨੇ ਦਿੱਤਾ | 58 ਕਿੱਲੋਗਰਾਮ ਵਰਗ ਭਾਰ ਦੇ ਫਾਈਨਲ ਮੁਕਾਬਲੇ ਵਿਚ ਖੀਰਾਂਵਾਲੀ ਕਬੱਡੀ ਟੀਮ ਦੀ ਮੇਜਬਾਨ ਟਿੱਬਾ ਟੀਮ ਨੂੰ 13 ਦੇ ਮੁਕਾਬਲੇ 9 ਅੰਕਾਂ ਨਾਲ ਹਰਾਇਆ | ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਸਰਬਰਿੰਦਰ ਸਿੰਘ ਝੰਡ ਅਤੇ ਹਰਬਰਿੰਦਰ ਸਿੰਘ ਝੰਡ ਨੇ ਇਨਾਮ ਦਿੱਤੇ | 70 ਕਿੱਲੋਗਰਾਮ ਦੇ ਫਾਈਨਲ ਵਿਚ ਮੇਜ਼ਬਾਨ ਟਿੱਬਾ ਦੀ ਟੀਮ ਨੇ ਚੰਗੀ ਖੇਡ ਖੇਡਦਿਆਂ ਸਾਂਗਰਾ ਦੀ ਟੀਮ ਨੂੰ 12 ਦੇ ਮੁਕਾਬਲੇ 8 ਅੰਕਾਂ ਨਾਲ ਹਰਾਇਆ | ਜੇਤੂ ਟੀਮਾਂ ਨੂੰ ਸਾਬਕਾ ਬੀ.ਪੀ.ਈ.ਓ ਸੇਵਾ ਸਿੰਘ ਅਤੇ ਤਰਸੇਮ ਸਿੰਘ ਲਾਡੀ ਵੱਲੋਂ ਇਨਾਮੀ ਰਾਸ਼ੀ ਅਤੇ ਉੱਪ ਜੇਤੂ ਟੀਮ ਨੂੰ ਦਸਮੇਸ਼ ਕਲੱਬ ਟਿੱਬਾ ਵੱਲੋਂ ਇਨਾਮੀ ਰਾਸ਼ੀ ਤਕਸੀਮ ਕੀਤੀ ਗਈ | ਓਪਨ ਕਬੱਡੀ ਕਲੱਬ ਦਾ ਮੈਚ ਦੋ ਵਾਰ ਟਾਇਮ ਦੇ ਕੇ ਵੀ ਬਰਾਬਰ ਰਿਹਾ ਹੋਵੇ | ਫਾਈਨਲ ਵਿਚ ਤਲਵੰਡੀ ਚੌਧਰੀਆਂ ਦੀ ਕਬੱਡੀ ਕਲੱਬ ਨੇ 25 ਦੇ ਮੁਕਾਬਲੇ 18 ਅੰਕਾਂ ਨਾਲ ਟਿੱਬੇ ਨੂੰ ਹਰਾਇਆ | ਜੇਤੂ ਖਿਡਾਰੀਆਂ ਨੂੰ ਇਨਾਮ ਦੀ ਰਾਸ਼ੀ 25 ਹਜ਼ਾਰ ਰੁਪਏ ਸਾਧੂ ਸਿੰਘ ਭੱਤਾ ਯੂ.ਕੇ ਅਤੇ ਉੱਪ ਜੇਤੂ ਟੀਮ ਨੂੰ ਇਨਾਮੀ ਰਾਸ਼ੀ 20 ਹਜ਼ਾਰ ਪ੍ਰਵਾਸੀ ਭਾਰਤੀ ਅਮਨਦੀਪ ਸਿੰਘ ਚਾਨਾ, ਚਰਨਕੰਵਲ ਸਿੰਘ ਚਾਨਾ ਅਤੇ ਮਨਦੀਪ ਸਿੰਘ ਯੂ.ਕੇ ਨੇ ਦਿੱਤੀ | ਜੇਤੂ ਟੀਮਾਂ ਨੂੰ ਇਨਾਮ ਦਸਮੇਸ਼ ਸਪੋਰਸਟ ਕਲੱਬ ਟਿੱਬਾ ਦੇ ਪ੍ਰਧਾਨ ਬਖਸ਼ੀਸ਼ ਸਿੰਘ ਮੈਂਬਰਾਨ ਅਤੇ ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ ਅਤੇ ਸਮੂਹ ਮੈਂਬਰਾਂ ਸਾਂਝੇ ਤੌਰ ‘ਤੇ ਤਕਸੀਮ ਕੀਤੇ | ਪ੍ਰਬੰਧਕ ਕਮੇਟੀ ਵੱਲੋਂ ਐਸ.ਐਮ.ਓ ਟਿੱਬਾ ਡਾ: ਨਰਿੰਦਰ ਸਿੰਘ ਤੇਜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪੂਰਨ ਸਿੰਘ, ਸਰੂਪ ਸਿੰਘ ਮਾਸਟਰ ਅਤੇ ਹੋਰ ਸਖਸ਼ੀਅਤਾਂ ਦੇ ਵਿਸ਼ੇਸ਼ ਸਨਮਾਨ ਕੀਤੇ ਗਏ | ਬਤੌਰ ਰੈਫਰੀ ਸ੍ਰੀ ਤਰਲੋਕ ਸਿੰਘ ਮੱਲ੍ਹੀ, ਪਰਮਜੀਤ ਸਿੰਘ, ਅਜੀਤਪਾਲ ਸਿੰਘ, ਮਨਿੰਦਰ ਸਿੰਘ, ਅਮਨ ਸਿੰਘ ਨੇ ਡਿਊਟੀ ਨਿਭਾਈ | ਮੱਖਣ ਅਲੀ, ਗੁਰਦੇਵ ਮਿੱਠਾ ਅਤੇ ਬਿੱਟੂ ਬਿਹਾਰੀਪੁਰ ਵੱਲੋਂ ਪੰਜਾਬੀ ਮਾਂ ਬੋਲੀ ਵਿਚ ਸ਼ਾਨਦਾਰ ਕੁਮੈਂਟਰੀ ਕੀਤੀ | ਸੈਂਟਰਲ ਕੋਆਪਰੇਟਿਵ ਸੁਸਾਇਟੀ ਟਿੱਬਾ ਵੱਲੋਂ ਖਿਡਾਰੀਆਂ ਨੂੰ ਦੇਸੀ ਘਿਉ ਦਾ ਇਕ ਪੀਪਾ ਜੱਟ ਕੇ ਨਾਇਨ ਬੈਟਰੀ ਸ: ਗਿਾਅਨ ਸਿੰਘ ਵੱਲੋਂ ਟਿੱਬਾ ਦੇ ਕਬੱਡੀ ਖਿਡਾਰੀਆਂ ਨੂੰ 25 ਟਰੈਕ ਸੂਟ ਵੰਡੇ ਗਏ | ਹਾਜ਼ਰਾਂ ਵਿਚ ਗਿਆਨ ਸਿੰਘ ਸ਼ਿਕਾਰੀ, ਪ੍ਰੀਤ ਸਿੰਘ ਰੂਬੀ ਕਬੱਡੀ ਕੋਚ, ਤਜਿੰਦਰ ਸਿੰਘ, ਸ਼ਿੰਗਾਰਾ ਸਿੰਘ ਸ਼ਹਿਰੀ, ਮਨਜੀਤ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਸੁਖਚੈਨ ਬੱਧਣ, ਅਸ਼ਵਨੀ ਟਿੱਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ