ਸੋਮਵਾਰ 2 ਮਾਰਚ 2015 (ਮੁਤਾਬਿਕ 18 ਫੱਗਣ ਸੰਮਤ 546 ਨਾ:)

79
Today's Mukhwak from G.Damdama Sahib Thatta

Huqam

ਤਿਲੰਗ ਮਹਲਾ ੯ ਕਾਫੀ    ੴ ਸਤਿਗੁਰ ਪ੍ਰਸਾਦਿ ॥ ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥ ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥ {ਅੰਗ 726}

ਨੋਟ: ਕਾਫੀ ਇਕ ਰਾਗਣੀ ਦਾ ਨਾਮ ਹੈਇਹਨਾਂ ਸ਼ਬਦਾਂ ਨੂੰ ਤਿਲੰਗ ਅਤੇ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣਾ ਹੈ। ਪਦਅਰਥ: ਤਉਤਾਂਨਿਸਿਰਾਤਦਿਨਿ ਮੈਦਿਨ ਵਿਚਨਿਸ ਦਿਨ ਮਹਿਰਾਤ ਦਿਨ ਵਿਚ, ਰਾਤ ਦਿਨ ਇੱਕ ਕਰ ਕੇਪ੍ਰਾਨੀਹੇ ਮਨੁੱਖ! ਅਉਧਉਮਰਬਿਹਾਤੁ ਹੈਬੀਤਦੀ ਜਾ ਰਹੀ ਹੈਜਿਉਜਿਵੇਂਫੂਟੈ ਘਟਫੁੱਟੇ ਹੋਏ ਘੜੇ ਵਿਚੋਂ। ਕਾਹਿਕਿਉਂ? ਗਾਵਹੀਗਾਵਹਿ, ਤੂੰ ਗਾਂਦਾਮੂਰਖਹੇ ਮੂਰਖ! ਅਗਿਆਨਾਹੇ ਗਿਆਨਹੀਣ! ਲਾਲਚਿਲਾਲਚ ਵਿਚਲਾਗਿ ਕੈਫਸ ਕੇਮਰਨੁਮੌਤ। ਅਜਹੂਅਜੇ ਭੀਜੋਜੇਗਾਵੈਗਾਣੇ ਸ਼ੁਰੂ ਕਰ ਦੇਵੇਕਹੁਆਖਨਾਨਕਹੇ ਨਾਨਕ! ਤਿਹ ਭਜਨ ਤੇਉਸ ਪਰਮਾਤਮਾ ਦੇ ਭਜਨ ਨਾਲਤਿਹਤਿਸੁ ਤੇਤੋਂ, ਨਾਲਨਿਰਭੈ ਪਦੁਉਹ ਆਤਮਕ ਦਰਜਾ ਜਿਥੇ ਕੋਈ ਡਰ ਪੋਹ ਨਹੀਂ ਸਕਦਾਪਾਵੈਪ੍ਰਾਪਤ ਕਰ ਲੈਂਦਾ ਹੈ

ਅਰਥ: ਹੇ ਮਨੁੱਖ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ, ਤਾਂ ਦਿਨ ਰਾਤ ਇੱਕ ਕਰ ਕੇ ਸਿਮਰਨਾ ਸ਼ੁਰੂ ਕਰ ਦੇ, (ਕਿਉਂਕਿ) ਜਿਵੇਂ ਤ੍ਰੇੜੇ ਹੋਏ ਘੜੇ ਵਿਚੋਂ ਪਾਣੀ (ਸਹਜੇ ਸਹਜੇ ਨਿਕਲਦਾ ਰਹਿੰਦਾ ਹੈ, ਤਿਵੇਂ ਹੀ) ਇਕ ਇਕ ਛਿਨ ਕਰ ਕੇ ਉਮਰ ਬੀਤਦੀ ਜਾ ਰਹੀ ਹੈਰਹਾਉ। ਹੇ ਮੂਰਖ! ਹੇ ਬੇਸਮਝ! ਤੂੰ ਪਰਮਾਤਮਾ ਦੀ ਸਿਫ਼ਤਿਸਾਲਾਹ ਦੇ ਗੀਤ ਕਿਉਂ ਨਹੀਂ ਗਾਂਦਾ? ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ (ਭੀ) ਚੇਤੇ ਨਹੀਂ ਕਰਦਾ। ਪਰ, ਹੇ ਨਾਨਕ! ਆਖਜੇ ਮਨੁੱਖ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਵੇ (ਭਾਵੇਂ ਸਿਮਰਨਹੀਨਤਾ ਵਿਚ ਕਿਤਨੀ ਭੀ ਉਮਰ ਗੁਜ਼ਰ ਚੁਕੀ ਹੋਵੇ) ਫਿਰ ਭੀ ਕੋਈ ਨੁਕਸਾਨ ਨਹੀਂ ਹੁੰਦਾ, (ਕਿਉਂਕਿ) ਉਸ ਪਰਮਾਤਮਾ ਦੇ ਭਜਨ ਦੀ ਬਰਕਤਿ ਨਾਲ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਕੋਈ ਡਰ ਪੋਹ ਨਹੀਂ ਸਕਦਾ