ਸੁਰਜੀਤ ਸਿੰਘ ਟਿੱਬਾ ਨੇ ਅਧਿਆਪਕਾਂ ਨੂੰ ਕੀਤਾ ਅੰਧਵਿਸ਼ਵਾਸ਼ਾਂ ਖਿਲਾਫ ਜਾਗਰੂਕ *

34

mn mn (1)ਸਰਵ ਸਿੱਖਿਆ ਅਭਿਆਨ ਤਹਿਤ ਸਿੱਖਿਆ ਨੂੰ ਮਿਆਰੀ ਬਨਾਉਣ ਲਈ ਬਲਾਕ ਸੁਲਤਾਨਪੁਰ ਲੋਧੀ ਦੇ ਅਧਿਆਪਕਾਂ ਦੇ ਸੈਮੀਨਾਰ ਸ.ਸ.ਸ.ਸ ਲੜਕੇ (ਸੁਲਤਾਨਪੁਰ) ਵਿਖੇ ਲਗਾਏ ਜਾ ਰਹੇ ਹਨ ਜਿਸ ਤਹਿਤ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਟਿੱਬਾ ਦੇ ਮੈਗਜੀਨ ਵੰਢ ਤੇ ਸਾਹਿਤ ਪ੍ਰਕਾਸ਼ਨ ਵਿਭਾਗ ਦੇ ਮੁਖੀ ਸੁਰਜੀਤ ਸਿੰਘ ਟਿੱਬਾ ਵੱਲੋਂ ਵਿਗਿਆਨਕ ਜਾਣਕਾਰੀ ਦਿੱਤੀ ਗਈ, ਜਿਸ ਤਹਿਤ ਉਹਨਾਂ ਦੱਸਿਆ ਕਿ ਅਧਿਆਪਕਾਂ ਦਾ ਅੰਧਵਿਸ਼ਵਾਸ਼ੀ ਹੋਣਾ ਸਮਾਜ ਲਈ ਨੁਕਸਾਨ ਦੇਹ ਹੈ। ਉਹਨਾ ਕਿਹਾ ਕਿ ਸਮਾਜ ਵਿੱਚ ਵਾਪਰਣ ਵਾਲੀਆਂ ਵੱਖ-ਵੱਖ ਘਟਨਾਵਾਂ ਲਈ ਮਨੁੱਖ ਹੀ ਜਿੰਮੇਵਾਰ ਹੁੰਦਾ ਹੈ ਨਾ ਕਿ ਕੋਈ ਗੈਬੀ ਸ਼ਕਤੀ। ਤੁਸੀ ਪੜਤਾਲ ਕਰਨ ਦੀ ਹਿੰਮਤ ਰੱਖੋ ਸਿੱਟੇ ਤੇ ਜਰੂਰ ਪਹੁੰਚੋਗੇ। ਅੰਧਵਿਸ਼ਵਾਸ਼ੀ ਵਿਅਕਤੀ ਜਿੰਦਗੀ ਚ ਧੋਖਾ ਖਾਂਦਾ ਹੈ। ਚਲਾਕ ਵਿਅਕਤੀ ਦੁਆਰਾ ਉਸਦੀ ਕਦੇ ਵੀ ਸਰੀਰਕ, ਆਰਥਿਕ, ਮਾਨਸਿਕ ਲੁੱਟ ਕੀਤੀ ਜਾ ਸਕਦੀ ਹੈ। ਅੱਜ ਦੇ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਅੰਧਵਿਸ਼ਵਾਸ਼ਾਂ ਲਈ ਕੋਈ ਥਾਂ ਨਹੀ ਹੈ। ਉਹਨਾ ਇਸ ਗੱਲ ਤੇ ਖਾਸ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਵਿਗਿਆਨਕ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਬੱਚੇ ਵਿਗਿਆਨਕ ਨਜ਼ਰੀਆ ਅਪਣਾ ਕਿ ਵਧੀਆ ਜੀਵਨ ਬਸਰ ਕਰ ਸਕਣ। ਉਹਨਾਂ ਕਿਹਾ ਕਿ ਸਾਡੀਆਂ ਆਰਥਿਕ, ਸਰੀਰਕ ਤੇ ਮਾਨਸਿਕ ਸਮੱਸਿਆਵਾਂ ਲਈ ਰਾਜਨੀਤਿਕ ਪ੍ਰਬੰਧ ਜੁਮੇਵਾਰ ਹੁੰਦਾ ਹੈ ਨਾ ਕਿ ਸਾਡੀ ਕਿਸਮਤ। ਅੱਜ ਦਾ ਟੀ.ਵੀ ਮੀਡੀਆ ਅੰਧਵਿਸ਼ਵਾਸ਼ ਫੈਲਾਉਣ ਲਈ ਪੱਬਾਂਭਾਰ ਹੋਇਆ ਪਿਆ ਹੈ, ਇਲਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਨੂੰ ਬੇਨਤੀ ਹੈ ਕਿ ਉਹ ਸਮਾਜ ਵਿਚ ਵਾਪਰਨ ਵਾਲੀ ਗੈਰ ਵਿਗਿਆਨਕ ਘਟਨਾਵਾਂ ਨੂੰ ਛਾਪਣ ਤੋ ਪਹਿਲਾਂ ਤਰਕਸ਼ੀਲ ਸੁਸਾਇਟੀ ਦਾ ਪੱਖ ਜਰੂਰ ਲੈ ਲਿਆ ਕਰਨ ਤਾਂ ਕਿ ਸਹੀ ਗੱਲ ਲੋਕਾਂ ਸਾਹਮਣੇ ਆ ਸਕੇ।