ਸੁਪਰੀਮ ਕੋਰਟ ਹੈ ਅਦਾਲਤ ਉੱਚੀ ਆਖਣ ਲੋਕ ਸਿਆਣੇ,
ਸੁਣਿਆ ਚੰਗੇ ਫੈਸਲੇ ਕਰਦੀ ਆਖਣ ਲੋਕ ਨਿਮਾਣੇ,
ਪਤਾ ਲੱਗਾ ਜਦ ਨਿਆਂ ਲੈਣ ਲਈ ਸੌਂ ਗਏ ਵੇਚ ਸਿਰਾਣੇ,
ਨਿਆਂ ਦੇ ਵਿਸ਼ਵਾਸ ਦੇ ਲਈ ਆਪਣਾ ਧਰਮ ਪਛਾਣੇ।
ਸੁਪਰੀਮ ਕੋਰਟ ਹੈ ਅਦਾਲਤ ਉੱਚੀ ਆਖਣ ਲੋਕ ਸਿਆਣੇ,
ਬਿਸਤਰ ਡਾਹ ਕੇ ਬੈਠ ਜਾਂਦੇ ਕਾਨੂੰਨ ਦੇ ਵਿਚੋਲੇ ਸਾਰੇ,
ਨਿਆਂ ਦੇ ਇੰਤਜਾਰ ਲਈ ਲੋਕ ਬੈਠੇ ਵੇਚ ਘਰਾਣੇ,
ਤਰੀਕਾਂ ਤੇ ਤਰੀਕਾਂ ਪਵਾ ਕੇ ਲਾਈਨ ‘ਚ ਲੱਗੇ ਸਾਰੇ,
ਪਰਮਿੰਦਰ ਦੇ ਸ਼ਬਦਾ ਵਿੱਚ ਮਤਲਬ ਛੁਪੇ ਹੋਏ ਨੇ ਸਾਰੇ।
ਪਰਮਿੰਦਰ ਸਿੰਘ ਚਾਨਾ