ਸਿਡਨੀ ਵਿਚ ਸਾਲਾਨਾ ਗੱਤਕਾ ਮੁਕਾਬਲਾ ਸ਼ੁਰੂ

41

304572__d25386988ਵਿਦੇਸ਼ਾਂ ਵਿਚ ਜੰਮੇ ਪਲੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸਿੱਖੀ ਵਿਰਾਸਤ ਨਾਲ ਜੋੜਨ ਅਤੇ ਸਾਂਭਣ ਲਈ ਸਾਲਾਨਾ ਗੱਤਕਾ ਮੁਕਾਬਲਾ ਸਿਡਨੀ ਵਿਚ ਸ਼ੁਰੂ ਹੋ ਗਿਆ ਹੈ। ਸ਼ਹੀਦੀ ਫੌਜਾਂ ਗੱਤਕਾ ਅਖਾੜਾ ਵੱਲੋਂ ਕਰਵਾਏ ਜਾਂਦੇ ਇਸ ਸਾਲਾਨਾ ਪ੍ਰੋਗਰਾਮ ਵਿਚ ਸਿਡਨੀ ਤੋਂ ਇਲਾਵਾ ਮੈਲਬੌਰਨ ਅਤੇ ਹੋਰ ਕਈ ਰਾਜਾਂ ਦੀਆਂ ਗੱਤਕਾ ਟੀਮਾਂ ਇਸ ਮੁਕਾਬਲੇ ਦਾ ਸ਼ਿੰਗਾਰ ਬਣਦੀਆਂ ਹਨ। ਪ੍ਰਬੰਧਕ ਮਨਵੀਰ ਸਿੰਘ, ਕਮਲ ਕੌਰ ਅਤੇ ਗੁਰਸਾਗਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੁਆਰਾ ਪਾਰਕਲੀ ਵਿਚ ਤਿੰਨ ਦਿਨ ਚੱਲਣ ਵਾਲੇ ਇਸ ਗੱਤਕਾ ਮੁਕਾਬਲੇ ਦਾ ਮੁੱਖ ਮਨੋਰਥ ਨਵੀਂ ਪੀੜ੍ਹੀ ਨੂੰ ਪੱਛਮੀ ਪ੍ਰਭਾਵ ਦੇ ਬੁਰੇ ਪ੍ਰਭਾਵਾਂ ਤੋਂ ਬਚ ਕੇ ਸਿੱਖੀ ਸਰੂਪ ਵਿਚ ਰੱਖਣਾ ਹੈ। ਵਿਸ਼ੇਸ਼ ਹੈ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਸੈਂਕੜੇ ਬੱਚੇ ਆਏ ਅਤੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪ੍ਰਦਾਨ ਕੀਤੇ ਸਿੱਖੀ ਸਰੂਪ ਵਿਚ ਸਨ। ਅੱਜ ਇਸ ਮੁਕਾਬਲੇ ਦਾ ਅਖੀਰਲਾ ਦਿਨ ਹੈ।