ਸਿਡਨੀ-(ਬਲਵਿੰਦਰ ਸਿੰਘ ਧਾਲੀਵਾਲ)-ਸਿਡਨੀ ਹੀ ਨਹੀਂ ਸਗੋਂ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ-ਘਰ ਪਾਰਕਲੀ ਦਾ ਪ੍ਰਬੰਧ ਚਲਾ ਰਹੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਸਾਲਾਨਾ ਚੋਣ ਬਿਨਾ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਗਈ ਹੈ ਅਤੇ ਕੈਪਟਨ ਸਰਜਿੰਦਰ ਸਿੰਘ ਸੰਧੂ ਦੀ ਅਗਵਾਈ ‘ਚ ਚੋਣ ਲੜ ਰਹੇ ਦੋ ਧੜ੍ਹਿਆਂ, ‘ਸਿੱਖਜ਼ ਫ਼ਾਰ ਡੈਮੋਕ੍ਰੇਸੀ’ ਅਤੇ ‘ਸਿੱਖਜ਼ ਫ਼ਾਰ ਟਰੁੱਥ’ ਦੇ ਗਠਜੋੜ ਨੇ ਪਿਛਲੀ ਵਾਰ ਦੇ ਜੇਤੂ ‘ਸਿੱਖ ਸੰਗਤ ਗਰੁੱਪ ‘ ਨੂੰ ਵੱਡੇ ਫ਼ਰਕ ਨਾਲ ਹਰਾ ਦਿੱਤਾ ਹੈ। 2085 ਵੋਟਰਾਂ ਵਾਲੀ ਇਸ ਸੰਸਥਾ ਦੇ 1826 ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਐਗਜ਼ੈਕਟਿਵ ਕਮੇਟੀ ਅਤੇ ਬੋਰਡ ਆਫ਼ ਟਰੱਸਟੀਜ਼ ਦੀਆਂ ਜਿਹੜੀਆਂ 12 ਸੀਟਾਂ ਲਈ ਚੋਣ ਹੋਈ ਸੀ, ਉਸ ‘ਚ ਗਠਜੋੜ ਨੇ 10 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਸਿਰਫ਼ ਦੋ ਸੀਟਾਂ 20 ਅਤੇ 2 ਵੋਟਾਂ ਦੇ ਫ਼ਰਕ ਨਾਲ ਹਾਰੀਆਂ ।ਪ੍ਰਧਾਨਗੀ ਅਹੁਦੇ ਲਈ ਹੋਈ ਚੋਣ ‘ਚ ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਸੁਰਿੰਦਰ ਸਿੰਘ ਮੁਲਤਾਨੀ ਨੂੰ 733 ਦੇ ਮੁਕਾਬਲੇ 1063 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।