ਸਿਡਨੀ ‘ਚ ਖਾਲਸਾ ਸਾਜਨਾ ਦਿਹਾੜੇ ‘ਤੇ ਨਗਰ ਕੀਰਤਨ 19 ਨੂੰ

55

1

ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਖਾਲਸਾ ਸਾਜਨਾ ਦਿਹਾੜੇ ‘ਤੇ ਵਿਸ਼ਾਲ ਨਗਰ ਕੀਰਤਨ 19 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਹੋਣਗੇ। ਪਾਰਕਲੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨ ਅਤੇ ਆਸਟ੍ਰੇਲੀਅਨ ਸਿੱਖ ਐਸੋਸ਼ੀਏਸਨ ਦੇ ਸੇਵਾਦਾਰ ਅਤੇ ਗੁਰੂ ਘਰ ਦੇ ਜਨਰਲ ਸੱਕਤਰ ਜਸਬੀਰ ਸਿੰਘ ਥਿੰਦ ਅਤੇ ਗੁਰਪ੍ਰੀਤ ਸਿੰਘ ਬਢਵਾਲ ਨੇ ਨਗਰ ਕੀਰਤਨ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰ ਖਾਲਸਾ ਦਿਵਸ ‘ਤੇ ਆਯੋਜਿਤ ਨਗਰ ਕੀਰਤਨ ਅਤੇ ਸਮੂਹ ਸਮਾਗਮ ਹੋਣਗੇ। ਇਸ ਵਾਰ ਇਹ ਨਗਰ ਕੀਰਤਨ ਗਲੈਨਵੁੱਡ ਅਤੇ ਪਾਰਕਲੀ ਇਲਾਕੇ ਵਿਚ ਹੋਵੇਗਾ। ਉਨ੍ਹਾਂ ਸਿਡਨੀ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਦੀ ਧਾਰਮਿਕ ਦਿਖ ਬਰਕਰਾਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਵਾਲੇ ਦਿਨ ਵੱਧ ਤੋ ਵੱਧ ਸੰਗਤਾਂ ਕੇਸਰੀ ਦਸਤਾਰਾਂ ਸਜਾ ਕੇ ਆਉਣ। ਇਸ ਮੌਕੇ ਪੁਲਸ ਮੁਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਨਗਰ ਕੀਰਤਨ ‘ਚ ਸ਼ਾਮਲ ਹੋਣ ਦੇ ਉਤਸ਼ਾਹ ਤੋਂ ਪ੍ਰਭਾਵਿਤ ਹਨ ਅਤੇ ਹਰੇਕ ਸਹਿਯੋਗ ਲਈ ਵਚਨਬੱਧ ਹਨ। ਹੋਰਨਾਂ ਤੋਂ ਇਲਾਵਾ ਪ੍ਰਧਾਨ ਸ. ਅਮਰਜੀਤ ਸਿੰਘ ਗਿਰਨ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।